ਕਾਠਮੰਡੂ- ਦੱਖਣੀ ਅਤੇ ਮੱਧ ਏਸ਼ੀਆ ਲਈ ਓਬਾਮਾ ਪ੍ਰਸ਼ਾਸਨ ਦੀ ਵਾਰਤਾਕਾਰ ਨਿਸ਼ਾ ਦੇਸਾਈ ਬਿਸਵਾਲ ਨੇ ਵੀਰਵਾਰ ਨੂੰ ਇਥੇ ਨੇਪਾਲੀ ਫੌਜ ਮੁਖੀ ਜਨਰਲ ਗੌਰਵ ਸ਼ਮਸ਼ੇਰ ਰਾਣਾ ਨਾਲ ਮੁਲਾਕਾਤ ਕੀਤੀ ਅਤੇ ਦੋ ਪੱਖੀ ਸਬੰਧਾਂ ਅਤੇ ਆਪਸੀ ਸਹਿਯੋਗ 'ਤੇ ਚਰਚਾ ਕੀਤੀ। ਦੱਖਣੀ ਅਤੇ ਮੱਧ ਏਸ਼ੀਆ ਲਈ ਸਹਾਇਕ ਵਿਦੇਸ਼ ਮੰਤਰੀ ਬਿਸਵਾਲ ਸੁਪਰਵਾਈਜ਼ਰ ਦੇ ਤੌਰ 'ਤੇ 18ਵੇਂ ਸਾਰਕ ਸੰਮੇਲਨ 'ਚ ਹਿੱਸਾ ਲੈਣ ਮੰਗਲਵਾਰ ਨੂੰ ਕਾਠਮੰਡੂ ਆਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਫੌਜੀ ਦਫਤਰ 'ਚ ਇਥੇ ਜਨਰਲ ਰਾਣਾ ਨਾਲ ਮੁਲਾਕਾਤ ਦੌਰਾਨ, ਬਿਸਵਾਲ ਨੇ ਨੇਪਾਲ ਅਤੇ ਅਮਰੀਕਾ ਵਿਚਾਲੇ ਆਪਸੀ ਸਹਿਯੋਗ ਦੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ। ਨੇਪਾਲ 'ਚ ਅਮਰੀਕੀ ਰਾਜਦੂਤ ਪੀਟਰ ਡਬਲਿਊ ਬੋਡੇ ਵੀ ਇਸ ਮੀਟਿੰਗ 'ਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਬਿਸਵਾਲ ਨੇ ਪ੍ਰਧਾਨ ਮੰਤਰੀ ਦਫਤਰ 'ਚ ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ ਨਾਲ ਮੁਲਾਕਾਤ ਕੀਤੀ ਸੀ।
ਚਲਾਨ ਮੁਆਫ ਕਰਨ ਦੇ ਬਦਲੇ ਪੁਲਸ ਵਾਲੇ ਨੇ ਮੰਗ ਲਈ ਇੱਜ਼ਤ
NEXT STORY