ਪਟਿਆਲਾ- ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਅੱਜਕਲ ਪੰਜਾਬ 'ਚ ਆਪਣੀ ਪਾਰਟੀ ਨੂੰ ਮਜ਼ਬੂਤ ਅਤੇ ਨਵੀਂ ਇਕਾਈ ਨੂੰ ਬਣਾਉਣ 'ਚ ਲੱਗੇ ਹੋਏ ਹਨ। ਇਸੇ ਕੜੀ 'ਚ ਉਹ ਪਟਿਆਲਾ ਪਹੁੰਚੇ, ਜਿਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ 2017 ਤਕ ਅਕਾਲੀ-ਭਾਜਪਾ ਵੱਖ ਹੋ ਜਾਣਗੇ, ਕਿਉਂਕ ਭਾਜਪਾ ਦੇ ਕੇਂਦਰ 'ਚ ਆਉਣ ਦੇ ਬਾਅਦ ਹਰ ਸੂਬੇ 'ਚ ਇਕੱਲੇ ਚੋਣ ਲੱੜ ਰਹੀ ਹੈ ਜੇਕਰ ਫਰਵਰੀ 'ਚ ਭਾਜਪਾ ਦਿੱਲੀ 'ਚ ਵਧੀਆ ਨਤੀਜੇ ਲੈ ਕੇ ਆਉਂਦੀ ਹੈ ਤਾਂ ਹੋ ਸਕਦਾ ਹੈ ਕਿ ਉਹ ਪੰਜਾਬ 'ਚ ਫਿਰ ਅਕਾਲੀ ਦਲ ਨਾਲ ਆਪਣਾ ਰਿਸ਼ਤਾ ਤੋੜ ਲਵੇ। ਉਥੇ ਦੂਜੇ ਪਾਸੇ ਉਨ੍ਹਾਂ ਸਿੱਧੂ ਨੂੰ ਵੀ ਨਸੀਅਤ ਦਿੰਦੇ ਹੋਏ ਕਿਹਾ ਕਿ ਸਿੱਧੂ ਬੋਲਦੇ ਤਾਂ ਬਹੁਤ ਵਧੀਆ ਹਨ ਪਰ ਉਨ੍ਹਾਂ ਨੂੰ ਚੁੱਪ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਲੋਕਾਂ ਦੀ ਆਵਾਜ਼ ਲਗਾਤਾਰ ਬੋਲਣ।
ਬਾਦਲ ਸਾਹਿਬ ਪਰਿਵਾਰ ਦੀ ਮੋਹ ਮਾਇਆ 'ਚ ਫਸੇ: ਸਿਮਰਨਜੀਤ ਸਿੰਘ ਮਾਨ
NEXT STORY