ਬੀਜਿੰਗ- ਚੀਨ ਦੇ ਦੱਖਣੀ ਪੱਛਮੀ ਗਵੀਝੋਊ ਸੂਬੇ 'ਚ ਕਿ ਕੋਲਾ ਖਦਾਨ 'ਚ ਹੋਏ ਇਕ ਧਮਾਕੇ 'ਚ 11 ਲੋਕਾਂ ਦੀ ਮੌਤ ਹੋ ਗਈ। ਪਿਛਲੇ ਦੋ ਦਿਨਾਂ ਦੌਰਾਨ ਕੋਲਾ ਖਦਾਨ ਨਾਲ ਜੁੜੀ ਇਹ ਦੂਸਰੀ ਵੱਡੀ ਭਿਆਨਕ ਘਟਨਾ ਹੈ। ਸੂਤਰਾਂ ਮੁਤਾਬਕ ਇਹ ਘਟਨਾ ਪਾਨ ਕਾਊਂਟੀ ਦੇ ਸੋਨਘੇ ਟਾਊਨ 'ਚ ਸੋਨਗਲਿਨ ਕੋਲਾ ਖਾਨ 'ਚ ਹੋਈ। ਜਿਸ ਸਮੇਂ ਇਹ ਧਮਾਕਾ ਹੋਇਆ ਉਸ ਸਮੇਂ 19 ਮਜ਼ਦੂਰ ਖਦਾਨ 'ਚ ਕੰਮ ਕਰ ਰਹੇ ਸਨ ਜਿਸ 'ਚ 8 ਮਜ਼ਦੂਰ ਬਾਹਰ ਨਿਕਲਣ 'ਚ ਕਾਮਯਾਬ ਰਹੇ। ਬਚਾਅ ਮੁਹਿੰਮ ਅਜੇ ਜਾਰੀ ਹੈ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉੱਤਰੀ ਪੂਰਬੀ ਲਿਓਨਿੰਗ ਸੂਬੇ 'ਚ ਬੁੱਧਵਾਰ ਕੋਲੇ ਦੇ ਇਕ ਖਦਾਨ 'ਚ ਲੱਗੀ ਅੱਗ 'ਚ 26 ਮਜ਼ਦੂਰਾਂ ਦੇ ਮਾਰੇ ਜਾਣ ਤੋਂ ਬਾਅਦ ਇਹ ਧਮਾਕਾ ਹੋਇਆ।
ਅਸੀਂ ਹਿੰਦ ਮਹਾਸਾਗਰ 'ਚ ਕੋਈ ਫੌਜੀ ਅੱਡਾ ਨਹੀਂ ਬਣਾਇਆ
NEXT STORY