ਲੁਧਿਆਣਾ (ਕੁਲਵੰਤ)- ਜਬਰ ਜਨਾਹ ਪੀੜਤ ਇਕ ਨਾਬਾਲਗ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਨਾਬਾਲਗ ਦੇ ਪਰਿਵਾਰਾਂ ਵਾਲਿਆਂ ਦਾ ਦੋਸ਼ ਸੀ ਕਿ ਦੋਸ਼ੀ ਪੱਖ ਦੀਆਂ ਧਮਕੀਆਂ ਤੋਂ ਦੁਖੀ ਹੋ ਕੇ ਹੀ ਉਨ੍ਹਾਂ ਦੇ ਬੇਟੀ ਨੇ ਇਹ ਰਸਤਾ ਚੁਣਿਆ ਅਤੇ ਆਤਮਹੱਤਿਆ ਕਰ ਲਈ। ਜਦੋਂ ਕਿ ਦੂਜੇ ਪਾਸੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ ਪਰ ਦੋ ਥਾਣਿਆਂ ਪੀ.ਏ.ਯ ਤੇ ਹੈਬੋਵਾਲ ਦੀ ਪੁਲਸ ਨੂੰ ਇਸ ਬਾਬਤ ਕੋਈ ਸੂਚਨਾ ਨਹੀਂ ਦਿੱਤੀ ਗਈ। ਦੋਹਾਂ ਥਾਣਿਆਂ ਦੀ ਪੁਲਸ ਦਾ ਕਹਿਣਾ ਹੈ ਕਿ ਜੇਕਰ ਆਤਮ ਹੱਤਿਆ ਉਨ੍ਹਾਂ ਦੇ ਇਲਾਕੇ ਵਿੱਚ ਹੋਈ ਤਾਂ ਪੀੜਤ ਪਰਿਵਾਰ ਦੀ ਸ਼ਿਕਾਇਤ ਲੈ ਕੇ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਕਿਸ਼ੋਰੀ ਦੀ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ 5 ਅਪ੍ਰੈਲ 2012 ਨੂੰ ਦੋਸ਼ੀ ਉਸ ਦੀ ਬੇਟੀ ਨੂੰ ਵਰਗਲਾ ਕੇ ਅਗਵਾ ਕਰ ਕੇ ਲੈ ਗਿਆ ਸੀ। ਉਦੋਂ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਤਿੰਨ ਦਿਨ ਬਾਅਦ ਮਾਮਲਾ ਦਰਜ ਕਰ ਲਿਆ ਸੀ ਪਰ ਪੁਲਸ ਨੇ ਉਸਦੀ ਬੇਟੀ ਨੂੰ ਬਰਾਮਦ ਕਰਨ ਲਈ ਕੁਝ ਨਹੀਂ ਕੀਤਾ ਸੀ। ਉਚ ਅਦਾਲਤ ਦਾ ਦਰਵਾਜ਼ਾ ਖਟਖਟਾਏ ਜਾਣ ਦੇ ਬਾਅਦ ਅਤੇ ਅਦਾਲਕ ਦੇ ਹੁਕਮਾਂ ਦੇ ਬਾਅਦ ਹੀ ਪੁਲਸ ਨੇ ਬੇਟੀ ਨੂੰ ਬਰਾਮਦ ਕੀਤਾ, ਫਿਰ ਵੀ ਇਕ ਸਾਲ ਲੱਗ ਗਿਆ ਸੀ। ਜਿਸ ਦੇ ਬਾਅਦ ਉਨ੍ਹਾਂ ਦੀ ਬੇਟੀ ਦਾ ਗਲਤ ਮੈਡੀਕਲ ਕਰਵਾਇਆ ਗਿਆ, ਜਿਸ ਕਾਰਨ ਉਸਦੀ ਬੇਟੀ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਗਿਆ ਸੀ, ਪਰ ਉਨ੍ਹਾਂ ਨੂੰ ਤਸੱਲੀ ਸੀ ਕਿ ਉਨ੍ਹਾਂ ਦੀ ਬੇਟੀ ਸੁਰੱਖਿਅ ਹੱਥਾਂ ਵਿੱਚ ਪਹੁੰਚ ਗਈ ਹੈ। ਬਾਅਦ ਵਿਚ ਉਸ ਨੇ ਫਿਰ ਅਦਾਲਤ ਦਾ ਸਹਾਰਾ ਲਿਆ ਅਤੇ ਆਪਣੀ ਬੇਟੀ ਨੂੰ ਨਾਰੀ ਨਿਕੇਤਨ ਤੋਂ ਲਿਆ ਕੇ ਬਾੜੇਵਾਲ ਸਥਿਤ ਫਾਰਮ ਹਾਊਸ ਵਿੱਚ ਆਪਣੇ ਕੋਲ ਰੱਖਿਆ। ਫਾਰਮ ਹਾਊਸ ਵਿਚ ਉਸ ਦਾ ਪਤੀ ਨੌਕਰੀ ਵੀ ਕਰਦਾ ਹੈ। ਉਸ ਦੇ ਬਾਅਦ ਪੁਲਸ ਨੇ ਦੋਸ਼ੀਆਂ ਨੂੰ ਕਾਬੂ ਕਰਕੇ ਉਸ ਦੀ ਬੇਟੀ ਦੀ ਮੈਡੀਕਲ ਜਾਂਚ ਕਰਵਾਉਣ ਦੇ ਬਾਅਦ ਮਾਮਲਾ ਦਰਜ ਕਰ ਕੇ ਜੇਲ੍ਹ ਭੇਜ ਦਿੱਤਾ। ਉਸ ਨੇ ਦੋਸ਼ ਲਗਾਇਆ ਕਿ ਦੋਸ਼ੀ ਪਖ ਦੇ ਲੋਕ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਧਮਕਾ ਰਹੇ ਸਨ ਇਹ ਮਾਮਲਾ ਵਾਪਸ ਲੈ ਲਵੇ, ਪਰ ਮਾਮਲਾ ਅਦਾਲਤ ਵਿੱਚ ਆਪਣੇ ਅੰਤਿਮ ਦੌਰ ਵਿੱਚ ਸੀ। ਬੁੱਧਵਾਰ ਵੀ ਤਰੀਖ ਦੌਰਾਨ ਦੋਸ਼ੀਆਂ ਨੇ ਉਸ ਦੀ ਬੇਟੀ ਨੂੰ ਧਮਕਾਇਆ, ਜਿਸ ਕਾਰਨ ਪਰੇਸ਼ਾਨ ਹੋ ਕੇ ਉਸ ਦੀ ਧੀ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਤਮ ਹੱਤਿਆ ਕਰ ਲਈ। ਉਸਦਾ ਦੋਸ਼ ਸੀ ਕਿ ਦੋਸ਼ੀਆਂ ਦੀ ਧਮਕੀਆਂ 'ਤੇ ਜੇਕਰ ਪੁਲਸ ਕਾਰਵਾਈ ਕਰਦੀ ਤੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਹੁੰਦੀ ਤਾਂ ਅੱਜ ਉਨ੍ਹਾਂ ਦੀ ਧੀ ਜਿਉਂਦੀ ਹੁੰਦੀ। ਉਸ ਨੂੰ ਤਾਂ ਦੁਪਹਿਰ ਨੂੰ ਪਤਾ ਲੱਗਾ ਕਿ ਉਸਦੀ ਬੇਟੀ ਨੇ ਜਹਿਰੀਲਾ ਪਦਾਰਥ ਖਾ ਕੇ ਲਿਆ ਹੈ, ਜਿਸ ਤੇ ਉਹ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਈ ਤਾਂ ਉਥੇ ਡਾਕਟਰਾਂ ਨੇ ਉਸਦੀ ਬੇਟੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਹਰਸਿਮਰਤ ਕੌਰ ਬਾਦਲ ਨੇ ਜਵਾਬ ਲਈ ਹਾਈਕੋਰਟ ਤੋਂ ਮੰਗਿਆ ਸਮਾਂ
NEXT STORY