ਚੰਡੀਗੜ੍ਹ (ਵਿਵੇਕ)- ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਸ਼ੁਕਰਵਾਰ ਨੁੰ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਤੇ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਬਾਦਲ ਦੀ ਅਪੀਲ 'ਤੇ ਸੁਣਵਾਈ 10 ਦਸੰਬਰ ਤਕ ਲਈ ਟਾਲ ਦਿੱਤੀ। ਹਰਸਿਮਰਤ ਵਲੋਂ ਹਾਈਕੋਰਟ ਨੂੰ ਅਪੀਲ ਕੀਤੀ ਗਈ ਕਿ ਉਨ੍ਹਾਂ ਨੂੰ ਜਵਾਬ ਦਾਖਲ ਕਰਨ ਲਈ ਕੁਝ ਸਮਾਂ ਦਿੱਤਾ ਜਾਵੇ, ਜਿਸਨੂੰ ਹਾਈ ਕੋਰਟ ਨੇ ਮਨਜ਼ੂਰ ਕਰ ਲਿਆ।
ਡਬਵਾਲੀ ਧਾਬ ਵਾਸੀ ਨਵਜੋਤ ਸਿੰਘ ਨੇ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਸੀ ਕਿ ਭ੍ਰਿਸ਼ਟ ਸਾਧਨਾਂ ਦੀ ਵਰਤੋਂ ਕਰਕੇ ਚੋਣਾਂ 'ਚ ਜਿੱਤ ਹਾਸਲ ਕੀਤੀ ਗਈ ਹੈ। ਨਾਲ ਹੀ ਗਲਤ ਹਲਫਨਾਮਾ ਦਾਇਰ ਕਰਕੇ ਚੋਣ ਖਰਚ ਦਾ ਠੀਕ ਬਿਓਰਾ ਨਹੀਂ ਦਿੱਤਾ ਗਿਆ। ਅਜਿਹੇ 'ਚ ਉਨ੍ਹਾਂ ਦੀ ਚੋਣ ਨੂੰ ਰਿਪ੍ਰੈਜੈਂਟੇਸ਼ਨ ਆਫ ਪੀਪਲ ਐਕਟ ਦੇ ਤਹਿਤ ਖਾਰਿਜ ਕੀਤਾ ਜਾਏ। 2 ਟੀ.ਵੀ. ਚੈਨਲਾਂ 'ਤੇ ਪੈਸੇ ਦੇ ਕੇ ਚੋਣ ਪ੍ਰਚਾਰ ਕਰਨ ਦਾ ਦੋਸ਼ ਵੀ ਲਗਾਇਆ ਗਿਆ। ਕਿਹਾ ਗਿਆ ਕਿ ਹਰਸਿਮਰਤ ਨੂੰ ਬਠਿੰਡਾ ਲੋਕ ਸਭਾ ਖੇਤਰ ਦਾ ਮਸੀਹਾ ਪ੍ਰਾਜੈਕਟ ਕਰ ਪੇਸ਼ ਕੀਤਾ ਗਿਆ। ਇਹੋ ਨਹੀਂ, ਧਰਮ ਦੇ ਨਾਂ 'ਤੇ ਵੋਟਾਂ ਮੰਗੀਆਂ ਗਈਆਂ। ਟੀ.ਵੀ. ਚੈਨਲਾਂ 'ਤੇ 7 ਅਪ੍ਰੈਲ ਤੋਂ ਲੈ ਕੇ 28 ਅਪ੍ਰੈਲ ਤਕ 21 ਦਿਨ ਲਗਾਤਾਰ ਚੋਣ ਪ੍ਰਚਾਰ ਕੀਤਾ ਗਿਆ। ਚੋਣ ਪ੍ਰਚਾਰ 'ਤੇ 105 ਕਰੋੜ ਰੁਪਏ ਤੋਂ ਜਿਆਦਾ ਖਰਚ ਕੀਤਾ ਗਿਆ ਜੋ ਤੈਅ ਖਰਚ ਤੋਂ ਕਿਤੇ ਜਿਆਦਾ ਰਿਹਾ ਹੈ।
ਮਜੀਠੀਆ ਮਾਮਲੇ 'ਚ ਭਾਜਪਾ ਖੁਦ ਵੀ ਇਕ ਨਹੀਂ
NEXT STORY