ਮੋਗਾ : ਆਏ ਦਿਨ ਵਿਜੀਲੈਂਸ ਵਿਭਾਗ ਵਲੋਂ ਰਿਸ਼ਵਤ ਲੈਣ ਵਾਲਿਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ, ਇਸ ਦੀ ਤਾਜ਼ਾ ਮਿਸਾਲ ਹੈ ਪੰਜਾਬ ਦੇ ਜ਼ਿਲਾ ਮੋਗਾ ਦੇ ਪਿੰਡ ਮੇਹਰੋਂ ਦੀ, ਜਿਥੇ ਇਕ ਪਟਵਾਰੀ ਨੇ ਇਕ ਵਿਅਕਤੀ ਤੋਂ ਉਸ ਦੇ ਦਾਦੇ ਦੇ ਇੰਤਕਾਲ ਨੂੰ ਦਰਜ ਹੋਣ ਤੋਂ ਬਾਅਦ ਉਸ ਦੀ ਨਕਲ ਦੇਣ ਲਈ 10 ਹਜ਼ਾਰ ਰੁਪਏ ਦੀ ਮੰਗ ਕੀਤੀ, ਜਿਸ ਦੇ ਚੱਲਦੇ ਇਸ ਵਿਅਕਤੀ ਨੇ ਵਿਜੀਲੈਂਸ ਦੀ ਮਦਦ ਨਾਲ ਪਟਵਾਰੀ ਨੂੰ ਰੰਗੇ ਹੱਥੀਂ ਕਾਬੂ ਕਰਵਾਇਆ।
ਉਥੇ ਹੀ ਦੂਜਾ ਪਾਸੇ ਫੜੇ ਗਏ ਪਟਵਾਰੀ ਨੇ ਦੱਸਿਆ ਕਿ ਉਸ ਕੋਲੋਂ ਕੋਈ ਪੈਸੇ ਬਰਾਮਦ ਨਹੀਂ ਹੋਏ ਅਤੇ ਉਹ ਬੇਕਸੂਰ ਹੈ। ਜੇ ਇਸੇ ਤਰ੍ਹਾਂ ਹੀ ਵਿਜੀਲੈਂਸ ਵਿਭਾਗ ਇਸ ਮੁਹਿੰਮ ਨੂੰ ਜਾਰੀ ਰੱਖੇਗਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਰ ਰਿਸ਼ਵਤਖੋਰ ਪੁਲਸ ਦੀ ਗ੍ਰਿਫਤ 'ਚ ਹੋਵੇਗਾ ਅਤੇ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਰਿਸ਼ਵਤ ਲੈਣ ਤੋਂ ਗੁਰੇਜ਼ ਕਰੇਗਾ।
ਪੁਲਸ ਦੇਖਦੀ ਰਹਿ ਗਈ ਤਮਾਸ਼ਾ, ਜਦੋਂ ਚੱਕ ਲਓ ਰਿਵਾਲਵਰ ਹੋਈ (ਵੀਡੀਓ)
NEXT STORY