ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਵਲੋਂ ਇਕ ਅਹਿਮ ਫੈਸਲਾ ਲਿਆ ਗਿਆ ਹੈ। ਜਿਵੇਂ ਵਿਚ ਦੱਸਿਆ ਗਿਆ ਹੈ ਕਿ ਅਕਸਰ ਨੀਲੇ ਕਾਰਡਾਂ ਦੇ ਜਾਅਲੀ ਅਤੇ ਆਯੋਗ ਵਿਅਕਤੀਆਂ ਨੂੰ ਜਾਰੀ ਹੋਣ ਕਰਕੇ ਮਿਲ ਰਹੀਆਂ ਸ਼ਿਕਾਇਤਾਂ ਨੂੰ ਲੈ ਕੇ ਮੰਤਰੀ ਮੰਡਲ ਵਲੋਂ ਫੈਸਲਾ ਲਿਆ ਗਿਆ ਹੈ ਕਿ ਜਦੋਂ ਤਕ ਨੀਲੇ ਕਾਰਡਾਂ ਦੀ ਪੜਤਾਲ ਨਹੀਂ ਹੋ ਜਾਂਦੀ ਉਦੋਂ ਤਕ ਇਹ ਸਕੀਮ ਰੋਕ ਦਿੱਤੀ ਜਾਵੇਗੀ। ਜਿਸ 'ਤੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਟਾ-ਦਾਲ ਸਕੀਮ ਹੁਣ ਨੀਲੇ ਕਾਰਡਾਂ ਦੀ ਜਾਂਚ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹੀ ਸ਼ੁਰੂ ਹੋ ਸਕੇਗੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਮੰਤਰੀ ਮੰਡਲ ਮੌਕੇ ਕੁੱਝ ਮੰਤਰੀਆਂ ਵਿਚਾਲੇ ਗਹਿਮਾ-ਗਹਿਮੀ ਵੀ ਹੋਈ ਅਤੇ ਬਹਿਸ ਵੀ ਦੇਖਣ ਨੂੰ ਮਿਲੀ। ਬਹਿਸ ਦਾ ਆਧਾਰ ਖੁਰਾਕ ਤੇ ਸਿਵਲ ਵਿਭਾਗ ਦਾ ਉਹ ਏਜੰਡਾ ਬਣਿਆ ਜਿਸ ਰਾਹੀਂ ਆਟਾ-ਦਾਲ ਸਕੀਮ ਅਤੇ ਕਣਕ ਤੇ ਦਾਲ ਦੇ ਭਾਅ ਵਧਾਉਣ 'ਤੇ ਮੰਤਰੀ ਮੰਤਲੀ ਦੀ ਮੋਹਰ ਲਵਾਉਣੀ ਸੀ। ਸੂਤਰਾਂ ਮੁਤਾਬਕ ਇਸ ਯੋਜਨਾ ਅਧੀਨ ਬਣੇ ਨੀਲੇ ਕਾਰਡਾਂ ਦੀ ਜਾਂਚ ਕਰਵਾਉਣ ਦੀ ਮੰਗ ਕਰਕੇ ਉਪ ਮੁੱਖ ਮੰਤਰੀ ਨੇ ਅਜਿਹੀ ਬਹਿਸ ਸ਼ੁਰੂ ਕੀਤੀ ਕਿ ਬਹੁਗਿਣਤੀ ਮੰਤਰੀਆਂ ਨੇ ਕੈਰੋਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਇਥੇ ਇਹ ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ, ਜੇਲ ਮੰਤਰੀ ਸੋਹਨ ਸਿੰਘ ਠੰਡਲ, ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ, ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਅਤੇ ਹੋਰਾਂ ਨੇ ਇਸ ਬਹਿਸ 'ਚ ਹਿੱਸਾ ਲਿਆ।
ਮਿਲੀ ਜਾਣਕਾਰੀ ਮੁਤਾਬਕ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਨੀਲੇ ਕਾਰਡਾਂ ਦੇ ਜਾਅਲੀ ਹੋਣ ਤੇ ਆਯੋਗ ਵਿਅਕਤੀਆਂ ਨੂੰ ਨੀਲੇ ਕਾਰਡ ਜਾਰੀ ਹੋਣ ਸਬੰਧੀ ਸ਼ਿਕਾਇਤ ਸੁਣਨ ਨੂੰ ਮਿਲੀਆਂ ਹਨ ਇਸ ਲਈ ਇਸ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਹੁਣ ਇਸ ਜਾਂਚ ਤੋਂ ਬਾਅਦ ਹੀ ਆਟਾ-ਦਾਲ ਸਕੀਮ ਮੁੜ ਸ਼ੁਰੂ ਹੋ ਸਕੇਗੀ
ਦਲਿਤ ਕੁੜੀ ਨਾਲ ਕੁੱਟਮਾਰ ਮਾਮਲਾ: ਲਾਪਤਾ ਜਗਜੀਤ ਦੀ ਪਤਨੀ ਨੇ ਫਰੋਲਿਆ ਦਰਦ (ਤਸਵੀਰਾਂ)
NEXT STORY