ਜਲੰਧਰ- ਪੰਜਾਬ 'ਚ ਆਲੂ ਦੀ ਨਵੀਂ ਫਸਲ ਮੰਡੀ 'ਚ ਤੇਜ਼ੀ ਨਾਲ ਆਉਂਦੇ ਹੀ ਆਲੂ ਦੇ ਭਾਅ ਜ਼ਮੀਨ 'ਤੇ ਆ ਗਏ ਹਨ। ਵੀਰਵਾਰ ਨੂੰ ਜਲੰਧਰ ਦੀ ਮੰਡੀ 'ਚ ਪੁਰਾਣਾ ਆਲੂ ਪੰਜ ਰੁਪਏ ਪ੍ਰਤੀ ਕਿਲੋ ਤੱਕ ਡਿਗ ਗਿਆ ਜਦੋਂਕਿ ਨਵੇਂ ਆਲੂ ਦਾ ਭਾਅ 9 ਤੋਂ 11 ਰੁਪਏ ਪ੍ਰਤੀ ਕਿਲੋ ਦਰਮਿਆਨ ਰਿਹਾ। ਬੁੱਧਵਾਰ ਨੂੰ ਜਲੰਧਰ ਦੀ ਮੰਡੀ 'ਚ ਨਵੇਂ ਆਲੂ ਦਾ ਭਾਅ 13 ਰੁਪਏ ਪ੍ਰਤੀ ਕਿਲੋ ਸੀ। ਜਲੰਧਰ ਮੰਡੀ ਦੇ ਆਲੂ ਕਾਰੋਬਾਰੀ ਸੋਨੂੰ ਖਾਲਸਾ ਨੇ ਦੱਸਿਆ ਕਿ ਪੰਜਾਬ ਤੋਂ ਇਲਾਵਾ ਉੱਤਰ ਪ੍ਰਦੇਸ਼ 'ਚ ਆਲੂ ਦੀ ਬੰਪਰ ਫਸਲ ਹੋਣ ਦੀ ਉਮੀਦ ਹੈ। ਲਿਹਾਜ਼ਾ ਆਉਣ ਵਾਲੇ ਦਿਨਾਂ 'ਚ ਆਲੂ ਦੇ ਭਾਅ 'ਚ ਹੋਰ ਗਿਰਾਵਟ ਦੇਖੀ ਜਾ ਸਕਦੀ ਹੈ।
ਵੀਰਵਾਰ ਨੂੰ ਜਲੰਧਰ ਮੰਡੀ 'ਚ ਫਸਲ ਵੇਚਣ ਆਏ ਆਲੂ ਕਿਸਾਨ ਧਰਮਜੀਤ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਆਲੂ ਉਤਪਾਦਨ ਦੀ ਲਾਗਤ 10 ਰੁਪਏ ਪ੍ਰਤੀ ਕਿਲੋ ਪੈ ਰਹੀ ਹੈ ਅਤੇ ਭਾਅ ਇਸ ਤੋਂ ਹੇਠਾਂ ਹੈ। ਕਿਸਾਨਾਂ ਨੂੰ ਨੁਕਸਾਨ ਹੋ ਸਕਦਾ ਹੈ।
'ਜਗ ਬਾਣੀ' ਨੇ 6 ਨਵੰਬਰ ਦੇ ਆਪਣੇ ਅੰਕ 'ਚ ਆਲੂ ਦੀ ਮਹਿੰਗਾਈ ਕੁਝ ਹੀ ਦਿਨਾਂ 'ਚ ਘੱਟ ਹੋਣ ਦੀ ਗੱਲ ਕਹੀ ਸੀ। 'ਜਗ ਬਾਣੀ' ਵਲੋਂ ਬਾਜ਼ਾਰ ਦੇ ਜ਼ਮੀਨੀ ਤੱਥਾਂ ਅਤੇ ਜਾਂਚ ਪੜਤਾਲ ਤੋਂ ਬਾਅਦ ਲਿਖੀ ਗਈ ਇਸ ਖਬਰ 'ਚ ਦੱਸਿਆ ਗਿਆ ਸੀ ਕਿ ਆਲੂ ਦੀ ਮਹਿੰਗਾਈ ਹੁਣ ਸਿਰਫ 10 ਦਿਨ ਦੀ ਮਹਿਮਾਨ ਹੈ।
ਹਰ ਅੱਖ ਰੋਈ ਜਦੋਂ ਘਰ ਪਹੁੰਚੀ ਲਾਡਲੇ ਪੁੱਤ ਦੀ ਲਾਸ਼ (ਵੀਡੀਓ)
NEXT STORY