ਨਵੀਂ ਦਿੱਲੀ— ਮਾਤਾ-ਪਿਤਾ ਹਮੇਸ਼ਾ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ ਕਿ ਵੱਡਿਆਂ ਦੀ ਇੱਜ਼ਤ ਕਰੋ ਅਤੇ ਇਸ ਗੱਲ ਦਾ ਧਿਆਨ ਰੱਖੋ ਕਿ ਪਰਿਵਾਰ ਦੀ ਇੱਜ਼ਤ ਬਾਹਰ ਨਾ ਉਛਾਲੋ ਪਰ ਸ਼ਾਇਦ ਹੀ ਕੋਈ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਇਹ ਸਿਖਾਉਂਦੇ ਹਨ ਕਿ ਵਾਤਾਵਰਨ ਨੂੰ ਸਾਫ ਰੱਖੋ ਅਤੇ ਆਪਣੇ ਤੋਂ ਛੋਟੇ ਦਰਜੇ ਦੇ ਲੋਕਾਂ ਨੂੰ ਵੀ ਇੱਜ਼ਤ ਨਾਲ ਬੁਲਾਓ। ਇਸ ਲਈ ਬੱਚੇ ਵੀ ਬਾਹਰ ਜਾਂਦੇ ਹੀ ਆਪਣੀਆਂ ਨੈਤਿਕ ਚੀਜ਼ਾਂ ਭੁੱਲ ਜਾਂਦੀਆਂ ਹਨ। ਇਸ ਗੱਲ ਦਾ ਅੰਦਾਜ਼ਾ ਅਸੀਂ ਇਸ ਵੀਡੀਓ ਤੋਂ ਲਗਾ ਸਕਦੇ ਹਾਂ। ਵੀਡੀਓ ਤੋਂ ਇਕ ਗੱਲ ਸਾਫ ਹੋ ਜਾਂਦੀ ਹੈ ਕਿ ਅੱਜ-ਕੱਲ੍ਹ ਦੇ ਨੌਜਵਾਨ ਉਨ੍ਹਾਂ ਚੀਜ਼ਾਂ ਦਾ ਧਿਆਨ ਜ਼ਿਆਦਾ ਰੱਖਦੇ ਹਨ ਜੋ ਪਰਿਵਾਰ ਦੀ ਇੱਜ਼ਤ ਨਾਲ ਜੁੜੀਆਂ ਹੁੰਦੀਆਂ ਹਨ, ਜਦੋਂ ਕਿ ਕੋਈ ਹੋਰ ਜ਼ੁਰਮ ਕਰਨ ਤੋਂ ਪਹਿਲਾਂ ਉਹ ਇਕ ਪਲ ਲਈ ਵੀ ਨਹੀਂ ਸੋਚਦੇ।
ਅਰਥਾਤ ਜੇ ਕਿਸੇ ਦਾ ਸਿਰ ਪਾੜਨਾ ਹੋਵੇ ਤਾਂ ਨੌਜਵਾਨ ਇੱਜ਼ਤ ਨਾਲ ਉਹ ਕੰਮ ਕਰਦੇ ਹਨ ਅਤੇ ਆਪਣੀ ਬਹਾਦਰੀ ਦਿਖਾ ਕੇ ਖੁਸ਼ ਵੀ ਹੁੰਦੇ ਪਰ ਜੇਕਰ ਸ਼ਰ੍ਹੇਆਮ ਕਿੱਸ ਕਰਨ ਦੀ ਗੱਲ ਹੋਵੇ ਤਾਂ ਆਪਣੇ ਪਰਿਵਾਰ ਦੀ ਇੱਜ਼ਤ ਕਾਰਨ ਰੁੱਕ ਜਾਂਦੇ ਹਨ। ਅਜਿਹੇ ਕੰਮ ਉਹ ਜ਼ਰੂਰ ਕਿਸੇ ਸੁੰਨਸਾਨ੍ਹ ਥਾਂ 'ਤੇ ਜਾ ਕੇ ਕਰਦੇ ਹਨ। ਇਸ ਪਿੱਛੇ ਸਾਡੇ ਪਰਿਵਾਰਾਂ ਵੱਲੋਂ ਦਿੱਤੀ ਜਾ ਰਹੀ ਸਿੱਖਿਆ ਹੀ ਹੈ ਤੇ ਇਸ ਦਾ ਮਤਲਬ ਹੈ ਕਿ ਸਾਨੂੰ ਇਸ 'ਤੇ ਇਕ ਵਾਰ ਫਿਰ ਵਿਚਾਰ ਕਰਨ ਦੀ ਲੋੜ ਹੈ। ਅਜਿਹੀ ਇਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਮਸ਼ਹੂਰ ਹੋ ਰਹੀ ਹੈ, ਜੋ ਇਨ੍ਹਾਂ ਗੱਲਾਂ ਨੂੰ ਦਰਸਾਉਂਦੀ ਹੈ। ਇਹ ਵੀਡੀਓ ਸਾਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ ਕਿ ਜੋ ਅਸੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਾਂ ਉਹ ਠੀਕ ਹੈ ਜਾਂ ਨਹੀਂ। ਜ਼ਰਾ ਤੁਸੀਂ ਵੀ ਸੋਚੋ...
ਅਨੋਖਾ ਦਾਜ ਤੇ ਗਜ਼ਬ ਦੀ 'ਮੂੰਹ ਦਿਖਾਈ' ਦੀ ਰਸਮ!
NEXT STORY