ਨਸ਼ੀਲਾ ਪਾਉਡਰ ਵੀ ਬਰਾਮਦ
ਪਠਾਨਕੋਟ (ਸ਼ਾਰਦਾ)-ਐਸ.ਐਸ.ਪੀ. ਰਕੇਸ਼ ਕੌਸ਼ਲ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਿਲੇ ਵਿਚ ਸਨੇਚਿੰਗ ਦੀਆਂ ਵਾਰਦਾਤਾਂ ਦੀ ਰੋਕਥਾਮ ਲਈ ਇਸ ਗੋਰਖਧੰਦੇ ਵਿਚ ਸ਼ਾਮਲ ਅਨਸਰਾਂ ਦੇ ਪੂਰੀ ਤਰ੍ਹਾਂ ਨੱਥ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਬੀਤੀ 17 ਨਵੰਬਰ ਨੂੰ ਡਲਹੌਜੀ ਰੋਡ ’ਤੇ ਸ਼ਨੀਦੇਵ ਮੰਦਰ ਨੇੜੇ ਸਨੇਚਿੰਗ ਦੀ ਵਾਰਦਾਤ ਹੋਈ ਸੀ ਜਿਸ ਦਾ ਨੋਟਿਸ ਲੈ ਕੇ ਪੁਲਸ ਨੇ ਮੁਕੱਦਮਾ ਨੰ.98 ਆਈ.ਪੀ.ਸੀ. ਦੀ ਧਾਰਾ 382 ਦੇ ਤਹਿਤ ਡਿਵੀਜਨ ਨੰ.1 ਵਿਚ ਮਾਮਲਾ ਕਰਜ ਕੀਤਾ ਸੀ ਅਤੇ ਡੀ.ਐਸ.ਪੀ. ਸਿਟੀ ਮਨੋਜ ਕੁਮਾਰ ਤੇ ਡਿਵੀਜਨ ਨੰ.1 ਦੇ ਮੁਖੀ ਵਿਪਨ ਕੁਮਾਰ ਨੂੰ ਇਸ ਵਾਰਦਾਤ ਨੂੰ ਤੁਰੰਤ ਤੌਰ ’ਤੇ ਟਰੇਸ ਕਰਨ ਦੇ ਨਿਰਦੇਸ਼ ਦਿੱਤੇ ਸਨ।
ਐਸ.ਐਸ.ਪੀ. ਨੇ ਦੱਸਿਆ ਕਿ ਪੁਲਸ ਨੇ ਸ਼ੁੱਕਰਵਾਰ ਨੂੰ ਡਲਹੌਜੀ ਰੋਡ ਨੇੜੇ ਲੀਚੀ ਬਾਗ ਤੋਂ ਇਕ ਨੌਜਵਾਨ ਉਜਵਲ ਪਠਾਨੀਆ ਪੁੱਤਰ ਜਗਵਿੰਦਰ ਸਿੰਘ ਪਠਾਨੀਆ ਵਾਸੀ ਅਖਵਾਨਾ ਜੋ ਕਿ ਇੰਨੀਂ ਦਿਨੀਂ ਨਗਰ ਦੀ ਸੁਰੱਖਿਆ ਕਲੋਨੀ ਵਿਚ ਰਹਿ ਰਿਹਾ ਸੀ, ਤੋਂ 320 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਪੁਲਸ ਨੇ ਉਕਤ ਅਰੋਪੀ ਦੀ ਨਿਸ਼ਾਨਦੇਹੀ ’ਤੇ ਬੀਤੀ 17 ਨਵੰਬਰ ਨੂੰ ਡਲਹੌਜੀ ਰੋਡ ’ਤੇ ਹੋਈ ਉਪਰੋਕਤ ਸਨੇਚਿੰਗ ਦੀ ਵਾਰਦਾਤ ਵਿਚ ਪੀੜਤ ਔਰਤ ਤੋਂ ਖੋਹਿਆ ਗਿਆ ਸਮਾਨ ਸਥਾਨਕ ਰਾਮ ਸ਼ਰਣਮ ਕਲੋਨੀ ਨੇੜੇ ਝਾੜੀਆਂ ਚੋਂ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਉਪਰੋਕਤ ਸਥਾਨ ਤੋਂ ਜੈਂਟਸ ਪਰਸ, ਦੋ ਡਰਾਈਵਿੰਗ ਲਾਈਸੈਂਸ, ਕੰਟੀਨ ਸਮਾਟ ਕਾਰਡ, ਸੈਂਟਰੋ ਗੱਡੀ (ਨੰ.ਡਬਲਿਊ, ਬੀ06ਏ/0784) ਦੀ ਆਰ.ਸੀ., 2 ਏ.ਟੀ.ਐਮ. ਕਾਰਡ, ਡੇਬਿਟ ਕਾਰਡ ਅਤੇ 1500 ਰੁਪਏ ਦੀ ਨਕਦੀ ਬਰਾਮਦ ਹੋਈ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਪੁਲੀਸ ਨੇ ਅਰੋਪੀ ਦੇ ਵਿਰੁੱਧ ਇਕ ਹੋਰ ਮੁਕੱਦਮਾ ਨੰ.105 ਆਈ.ਪੀ.ਸੀ. ਦੀ ਧਾਰਾ 21-22-61-85 ਐਨ.ਡੀ.ਪੀ.ਐਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਰੋਪੀ ਲੁੱਟਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਇਲਾਵਾ ਨਸ਼ੇ ਦਾ ਧੰਦਾ ਵੀ ਕਰਦਾ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਮਹਿਲਾ ਦੇ ਨਾਲ ਜੋ ਬੀਤੇ ਦਿਨੀਂ ਡਲਹੌਜੀ ਰੋਡ ’ਤੇ ਸਨੇਚਿੰਗ ਦੀ ਘਟਨਾ ਨੂੰ ਉਕਤ ਨੌਜਵਾਨ ਨੇ ਅੰਜਾਮ ਦਿੱਤਾ ਸੀ ਉਥੇ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਸੀ ਪਰ ਅਰੋਪੀ ਦਾ ਚਿੱਤਰ ਸਾਫ਼ ਨਾ ਹੋਣ ਨਾਲ ਉਸ ਨੂੰ ਦਬੋਚਣ ਵਿਚ ਮੁਸ਼ਕਿਲ ਪੇਸ਼ ਆ ਰਹੀ ਸੀ। ਇਸ ’ਤੇ ਪੁਲਸ ਨੇ ਅੰਮ੍ਰਿਤਸਰ ਤੋਂ ਸਪੈਸ਼ਲ ਸਕੈਚ ਆਰਟਿਸਟ ਬੁਲਾਇਆ ਜਿਸਦੇ ਵੱਲੋਂ ਬਣਾਏ ਗਏ ਸਕੈਚ ਦੀ ਬਿਨਾਹ ’ਤੇ ਪੁਲਸ ਸ਼ੁੱਕਰਵਾਰ ਨੂੰ ਉਕਤ ਅਰੋਪੀ ਤੱਕ ਪਹੁੰਚ ਬਣਾਉਣ ਵਿਚ ਸਫ਼ਲ ਹੋ ਸਕੀ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਅਰੋਪੀ ਨੇ ਮੰਨਿਆ ਕਿ ਸਨੇਚਿੰਗ ਦੀ ਵਾਰਦਾਤ ਤੋਂ ਪਹਿਲੇ ਉਕਤ ਨੌਜਵਾਨ ਨੇ ਦੋ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਅਫ਼ਸਲ ਰਿਹਾ। ਇਸ ’ਤੇ ਸ਼ਾਮ ਦੇ ਸਮੇਂ ਅਰੋਪੀ ਨੇ ਮਹਿਲਾ ਨੂੰ ਸ਼ਿਕਾਰ ਬਣਾ ਕੇ ਸਨੇਚਿੰਗ ਦੀ ਵਾਰਦਾਤ ਕੀਤੀ ਪਰ ਘਟਨਾ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ।
ਜਦੋਂ ਭੂੰਡ ਆਸ਼ਕਾਂ ਦੀ ਪੁਲਸ ਨੇ ਕੀਤੀ ਛਿੱਤਰ ਪਰੇਡ
NEXT STORY