ਮੋਗਾ (ਪਵਨ ਗਰੋਵਰ)-ਮੋਗਾ ਅਦਾਲਤ ਨੇ ਸ਼ੁੱਕਰਵਾਰ  ਨੂੰ ਚੂਰਾ ਪੋਸਤ ਸਮਗਲਿੰਗ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਪੰਜ ਸਾਲ ਦੀ ਕੈਦ ਅਤੇ  ਜੁਰਮਾਨੇ ਦਾ ਹੁਕਮ ਸੁਣਾਇਆ ਹੈ। ਜਾਣਕਾਰੀ ਅਨੁਸਾਰ ਸਿਟੀ-1 ਥਾਣਾ ਮੋਗਾ ਦੀ ਪੁਲਸ ਨੇ  ਸ਼ਹਿਰ ਦੀ ਇਕ ਕਾਲੋਨੀ ਦੇ ਨਜ਼ਦੀਕ ਆਪਣੇ ਸਿਰ 'ਤੇ ਬੋਰੀ ਚੁੱਕ ਕੇ ਪੈਦਲ ਆ ਰਹੇ ਇਕ  ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 40 ਕਿਲੋ ਭੁੱਕੀ  ਬਰਾਮਦ ਹੋਈ। 
ਇਸ ਸਬੰਧੀ 5 ਨਵੰਬਰ 2011 ਨੂੰ ਥਾਣਾ ਸਿਟੀ-1 ਮੋਗਾ ਦੀ ਪੁਲਸ ਨੇ  ਬਿੰਦਰ ਸਿੰਘ ਵਾਸੀ ਕੋਰੇਵਾਲਾ ਖਿਲਾਫ ਮੁਕੱਦਮਾ ਦਰਜ ਕਰ ਲਿਆ ਸੀ। ਸ਼ੁੱਕਰਵਾਰ ਨੂੰ ਇਸ  ਮਾਮਲੇ ਦੀ ਸੁਣਵਾਈ ਦੌਰਾਨ ਐਡੀਸ਼ਨਲ ਸੈਸ਼ਨ ਜੱਜ ਗੁਰਜੰਟ ਸਿੰਘ ਨੇ ਸਬੂਤਾਂ ਅਤੇ ਗਵਾਹਾਂ  ਦੇ ਆਧਾਰ 'ਤੇ ਬਿੰਦਰ ਨੂੰ 5 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ  ਸੁਣਾਇਆ ਹੈ, ਜਦਕਿ ਜੁਰਮਾਨਾ ਨਾ ਭਰਨ ਦੀ ਸੂਰਤ 'ਚ ਛੇ ਮਹੀਨੇ ਹੋਰ ਕੈਦ ਕੱਟਣੀ ਪਵੇਗੀ।
ਟਰੱਕ ਚਾਲਕ ਨੇ ਕੁਚਲੀ ਵਿਦਿਆਰਥਣ ਦੀ ਲੱਤ, ਹੋਏ ਕਈ ਟੋਟੇ
NEXT STORY