ਰੋਮ— 'ਡੌਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ' ਮਸ਼ਹੂਰ ਬਾਲੀਵੁੱਡ ਫਿਲਮ ਦਾ ਇਹ ਡਾਇਲਾਗ ਅਜਿਹੇ ਹੀ ਕਿਸੇ ਮਾਫੀਆ ਦੇ ਲਈ ਬਣਾਇਆ ਗਿਆ ਹੋਵੇਗਾ। ਮਾਫੀਆ ਵੈਲੇਂਟੀਨੋ ਜਿਓਟਾ ਨੂੰ ਇਟਲੀ ਦੇ ਨੇਪਲਸ ਦੇ ਇਲਾਕੇ ਵਿਚ ਬਣੇ ਉਸ ਦੇ ਘਰ ਵਿਚ ਛਾਪਾ ਮਾਰ ਕੇ ਗ੍ਰਿਫਤਾਰ ਕੀਤਾ ਗਿਆ। ਉਹ ਲੰਬੇਂ ਸਮੇਂ ਤੋਂ ਫਰਾਰ ਚੱਲ ਰਿਹਾ ਸੀ ਪਰ ਆਖਰਕਾਰ ਉਹ ਆਪਣੇ ਅੰਕਲ ਦੇ ਘਰ 'ਚ ਹੀ ਫਰਿੱਜ ਦੇ ਵਿਚ ਬਣੀ ਸੁਰੰਗ ਵਿਚ ਲੁਕਿਆ ਹੋਇਆ ਮਿਲਿਆ।
ਪੁਲਸ ਦੇ ਮੁਤਾਬਕ ਦੋਸ਼ੀ ਮਾਫੀਆ ਆਪਣੇ ਪਿਤਾ ਦੀ ਗ੍ਰਿਫਤਾਰੀ ਦੇ ਬਾਅਦ ਤੋਂ ਹੀ ਫਰਾਰ ਚੱਲ ਰਿਹਾ ਸੀ।
ਪੁਲਸ ਨੇ ਦੱਸਿਆ ਮਾਫੀਆ ਨੂੰ ਉਸ ਦੇ ਅੰਕਲ ਦੇ ਘਰ ਵਿਚ ਬਣੀ ਸੁਰੰਗ ਵਿਚ ਲਕੋ ਕੇ ਰੱਖਿਆ ਗਿਆ ਸੀ। ਸੁਰੰਗ ਦਾ ਦਰਵਾਜ਼ਾ ਬਾਹਰ ਤੋਂ ਦੇਖਣ ਨੂੰ ਫਰਿੱਜ ਵਰਗਾ ਲੱਗਦਾ ਸੀ। ਵੈਲੇਂਟੀਨੋ 'ਤੇ ਡਰੱਗ ਤਸਕਰੀ ਸਮੇਤ ਕਈ ਗੰਭੀਰ ਦੋਸ਼ ਹਨ। ਉਹ ਕੋਕੀਨ, ਗਾਂਜਾ ਅਤੇ ਹੈਰੋਇਨ ਦੀ ਤਸਕਰੀ ਵੀ ਕਰਦਾ ਸੀ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਉਕਤ ਘਰ ਵਿਚ ਛਾਪਾ ਮਾਰਿਆ ਸੀ। ਇਸ ਸੁਰੰਗ ਦਾ ਦਰਵਾਜ਼ਾ ਇਕ ਹੋਰ ਘਰ ਵਿਚ ਨਿਕਲਦਾ ਸੀ।
ਜਲਦੀ ਹੀ ਚਿਕਨ ਦਾ ਆਕਾਰ ਮਨੁੱਖ ਦੇ ਆਕਾਰ ਵਰਗਾ ਹੋਵੇਗਾ
NEXT STORY