ਨਵੀਂ ਦਿੱਲੀ-ਚਰਚਿਤ ਬਦਾਯੂੰ ਰੇਪ ਕਾਂਡ ਸੰਬੰਧੀ ਸੀ. ਬੀ. ਆਈ. ਦੇ ਤਾਜ਼ਾ ਖੁਲਾਸੇ ਤੋਂ ਬਾਅਦ ਲੋਕਾਂ ਦੇ ਮਨਾਂ 'ਚ ਕਈ ਅਹਿਮ ਸਵਾਲ ਖੜ੍ਹੇ ਹੋ ਗਏ ਹਨ। ਲੋਕ ਸੀ. ਬੀ. ਆਈ. ਦੇ ਇਸ ਖੁਲਾਸੇ ਕਿ ਦੋਹਾਂ ਭੈਣਾਂ ਨੇ ਖੁਦਕੁਸ਼ੀ ਕੀਤੀ ਸੀ, ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸੀ. ਬੀ. ਆਈ. 'ਤੇ ਭਰੋਸਾ ਨਹੀਂ ਹੈ। ਇੱਥੋਂ ਤੱਕ ਕਿ ਮ੍ਰਿਤਕ ਕੁੜੀਆਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਇਹੀ ਕਹਿਣਾ ਹੈ ਕਿ ਸੀ. ਬੀ. ਆਈ. ਦਾ ਇਹ ਨਵਾਂ ਖੁਲਾਸਾ ਬੇਵਕੂਫਾਨਾ ਹੈ।
ਸੀ. ਬੀ. ਆਈ. ਦਾ ਇਹ ਖੁਲਾਸਾ ਅਹਿਮ ਗਵਾਹਾਂ ਸਮੇਤ, ਜਾਂਚ ਟੀਮ, ਦੋਸ਼ੀ ਅਤੇ ਡਾਕਟਰਾਂ ਦੀ ਸਮਝ ਤੋਂ ਵੀ ਪਰੇ ਹਨ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਸੀ. ਬੀ. ਆਈ. ਝੂਠ ਬੋਲ ਰਹੀ ਹੈ। ਇਕ ਅਖਬਾਰ ਨੇ ਇਸ ਮਾਮਲੇ ਸੰਬੰਧੀ ਪਿੰਡ ਜਾ ਕੇ ਪੂਰਾ ਜਾਇਜ਼ਾ ਲਿਆ। ਇਸ ਤੋਂ ਪਤਾ ਲੱਗਿਆ ਕਿ ਜਿਸ ਤਰ੍ਹਾਂ ਸੀ. ਬੀ. ਆਈ. ਨੇ ਪੂਰੀ ਘਟਨਾ ਨੂੰ ਖੁਦਕੁਸ਼ੀ ਦੀ ਕਹਾਣੀ ਦੱਸ ਕੇ ਨਵਾਂ ਮੋੜ ਦਿੱਤਾ ਹੈ, ਉਹ ਸਹੀ ਨਹੀਂ ਹੈ। ਪੁਲਸ ਦਾ ਮੰਨਣਾ ਹੈ ਕਿ 28 ਮਈ ਦੇ ਦਿਨ ਘਟਨਾ ਵਾਲੇ ਸਥਾਨ 'ਤੇ ਜੋ ਕੁਝ ਹੋਇਆ, ਉਹ ਖੁਦਕੁਸ਼ੀ ਦਾ ਮਾਮਲਾ ਨਹੀਂ ਹੋ ਸਕਦਾ।
ਜਾਂਚ ਟੀਮ ਦੇ ਇਕ ਮੈਂਬਰ ਨੇ ਦੱਸਿਆ ਕਿ ਉਸ ਨੇ ਪੀੜਤਾ ਅਤੇ ਦੋਸ਼ੀ ਵਿਚਕਾਰ ਅਜਿਹੀ ਕੋਈ ਰਿਕਾਰਡਿੰਗ ਨਹੀਂ ਸੁਣੀ, ਜੋ ਦੋਹਾਂ 'ਚੋਂ ਇਕ ਪੀੜਤਾ ਦੇ ਵਿਚਕਾਰ ਸਰੀਰਕ ਸੰਬੰਧ ਹੋਣ ਦਾ ਸੰਕੇਤ ਦਿੰਦੀ ਹੋਵੇ। ਇਸ ਮਾਮਲੇ ਦੇ ਅਹਿਮ ਗਵਾਹ ਨੇ ਖੁਦ ਕਿਹਾ ਹੈ ਕਿ ਉਸ ਨੇ ਆਪਣਾ ਬਿਆਨ ਬਦਲਿਆ ਹੈ ਪਰ ਉਸ ਦੇ ਬਿਆਨ 'ਚ ਜੋ ਬਦਲਾਅ ਹੋਇਆ, ਉਹ ਮਾਮੂਲੀ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਡਾਕਟਰਾਂ ਨੇ ਵੀ ਕਿਹਾ ਸੀ ਕਿ ਉਨ੍ਹਾਂ ਕੋਲ ਕੁਝ ਅਜਿਹਾ ਸਪੱਸ਼ਟ ਨਹੀਂ ਹੈ, ਜਿਸ ਕਾਰਨ ਨਤੀਜੇ 'ਤੇ ਪਹੁੰਚਿਆ ਜਾ ਸਕੇ।
ਇੱਥੋਂ ਤੱਕ ਕਿ ਇਸ ਘਟਨਾ ਦੇ ਮੁੱਖ ਦੋਸ਼ੀ, ਜੋ ਕਿ ਜੇਲ 'ਚ ਬੰਦ ਹੈ, ਉਸ ਨੂੰ ਵੀ ਸੀ. ਬੀ. ਆਈ. ਦੇ ਇਸ ਖੁਲਾਸੇ 'ਤੇ ਯਕੀਨ ਨਹੀਂ ਹੋ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਜਿਸ ਦਰੱਖਤ 'ਤੇ ਲਟਕ ਕੇ ਦੋਹਾਂ ਭੈਣਾਂ ਨੇ ਜਾਨ ਦਿੱਤੀ, ਉਸ ਦੇ ਆਸ-ਪਾਸ ਉਹ ਘਟਨਾ ਵਾਲੀ ਦੇਰ ਰਾਤ ਤੱਕ ਰਿਹਾ ਸੀ। ਉੱਥੇ ਇਸ ਮਾਮਲੇ 'ਚ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਰਾਤ ਨੂੰ ਇਕ ਦਰੱਖਤ ਦੀ ਟਹਿਣੀ ਵੀ ਡਿਗਦੀ ਹੈ ਤਾਂ ਜ਼ੋਰ ਨਾਲ ਆਵਾਜ਼ ਆਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਕੁੜੀਆਂ ਫਾਂਸੀ ਦੇ ਫੰਦੇ 'ਤੇ ਲਟਕ ਰਹੀਆਂ ਹੋਣ ਅਤੇ ਸ਼ੋਰ ਕਾਰਨ ਉਨ੍ਹਾਂ ਦੀ ਨੀਂਦ ਵੀ ਨਾ ਟੁੱਟੇ।
ਪਿੰਡ ਵਾਲਿਆਂ ਨੇ ਸੀ. ਬੀ. ਆਈ. ਦੇ ਖੁਲਾਸੇ 'ਤੇ ਯਕੀਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦੋਵੇਂ ਪੀੜਤਾਂ ਦੇ ਭਰਾਵਾਂ ਦਾ ਵੀ ਇਹੀ ਕਹਿਣਾ ਹੈ ਕਿ ਸੀ. ਬੀ. ਆਈ. ਦਾ ਨਵਾਂ ਖੁਲਾਸਾ ਬੇਵਕੂਫਾਨਾ ਹੈ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕਿਹਾ ਹੈ ਕਿ ਸੀ. ਬੀ. ਆਈ. ਨੇ ਕੁੜੀਆਂ ਦੀ ਖੁਦਕੁਸ਼ੀ ਦਾ ਜੋ ਖੁਲਾਸਾ ਕੀਤਾ ਹੈ, ਉਸ ਦੇ ਖਿਲਾਫ ਉਹ ਹਾਈਕੋਰਟ ਜਾਣਗੇ।
ਦੇਖੋ ਸ਼੍ਰੀਨਗਰ ਦੇ ਲਾਲ ਚੌਕ 'ਤੇ ਅੱਤਵਾਦੀ ਹਮਲੇ ਦੀਆਂ ਤਸਵੀਰਾਂ
NEXT STORY