ਮੁੰਬਈ : ਭੋਜਪੁਰੀ ਬੋਲਣ ਵਾਲੇ ਇਲਾਕਿਆਂ ਤੋਂ ਬਹੁਤ ਸਾਰੇ ਨੇਤਾ ਸੰਸਦ ਪਹੁੰਚੇ ਪਰ ਅੱਜ ਵੀ ਇਸ ਭਾਸ਼ਾ ਨੂੰ ਸੰਵਿਧਾਨਕ ਦਰਜਾ ਨਹੀਂ ਮਿਲਿਆ। ਹੁਣ ਆਸ ਕੀਤੀ ਜਾ ਰਹੀ ਹੈ ਕਿ ਜੋ ਕੰਮ ਇੰਨੇ ਸਾਰੇ ਭੋਜਪੁਰੀ ਐਕਟਰ ਅਤੇ ਰਾਜਨੀਤਕ ਨਹੀਂ ਕਰ ਸਕੇ, ਉਸ ਨੂੰ ਆਮਿਰ ਖਾਨ ਕਰੇਗਾ। ਭੋਜਪੁਰੀ ਨੂੰ ਸੰਵਿਧਾਨਕ ਦਰਜਾ ਦਿਵਾਉਣ ਲਈ ਸੰਘਰਸ਼ ਕਰ ਰਹੇ ਹੈ ਐਕਟੀਵਿਸਟ ਵੀ 'ਪੀ.ਕੇ.' ਵਿਚ ਆਮਿਰ ਦੇ ਭੋਜਪੁਰੀ ਰੂਪ ਤੋਂ ਵੱਡੀਆਂ ਆਸਾਂ ਲਗਾ ਰਹੇ ਹਨ।
ਹਾਲਾਂਕਿ ਆਮਿਰ ਨੇ ਅਜੇ ਤੱਕ ਭੋਜਪੁਰੀ ਨੂੰ ਸੰਵਿਧਾਨਕ ਦਰਜਾ ਦਿਵਾਉਣ ਬਾਰੇ ਸਪੱਸ਼ਟ ਤੌਰ 'ਤੇ ਕੁਝ ਨਹੀਂ ਕਿਹਾ ਪਰ ਸਮਝਿਆ ਜਾ ਰਿਹਾ ਹੈ ਕਿ ਇਸ ਨੂੰ ਲੈ ਕੇ ਉਹ ਕੋਈ ਕਸਰ ਵੀ ਨਹੀਂ ਛੱਡ ਰਿਹਾ। ਉਹ ਭੋਜਪੁਰੀ ਭਾਸ਼ਾ ਵਿਚ ਹੀ ਟਵੀਟ ਕਰ ਰਿਹਾ ਹੈ। ਬਿਹਾਰ ਦੇ ਆਰਾ ਜਾਣ ਦੀ ਵੀ ਉਸ ਦੀ ਯੋਜਨਾ ਹੈ ਅਤੇ ਇਨ੍ਹਾਂ ਸਭ ਤੋਂ ਵੱਧ ਕੇ ਉਸ ਦੀ ਫ਼ਿਲਮ 'ਪੀ. ਕੇ.' ਹੈ, ਜਿਸ 'ਚ ਉਹ ਭੋਜਪੁਰੀ ਬੋਲਦਾ ਨਜ਼ਰ ਆਏਗਾ।
'ਪੀ.ਕੇ.' ਨਾਲ ਜੁੜੀ ਟੀਮ ਮੁਤਾਬਿਕ ਆਮਿਰ ਨੇ ਇਸ ਫ਼ਿਲਮ ਲਈ ਬਹੁਤ ਮਿਹਨਤ ਕੀਤੀ ਹੈ। ਉਸ ਨੇ 'ਪੀ. ਕੇ.' ਦਾ ਕਿਰਦਾਰ ਨਿਭਾਉਣ ਲਈ ਦੋ ਸਾਲ ਭੋਜਪੁਰੀ ਸਿੱਖੀ, ਆਮਿਰ ਇਸ ਸਾਲ ਦੀ ਸ਼ੁਰੂਆਤ ਵਿਚ 'ਸਤਿਅਮੇਵ ਜਯਤੇ' ਦੇ ਦੂਜੇ ਐਡੀਸ਼ਨ ਦੇ ਲਾਂਚ ਤੋਂ ਪਹਿਲਾਂ ਬਿਹਾਰ ਗਿਆ ਸੀ। ਭੋਜਪੁਰੀ ਨੂੰ ਸੰਵਿਧਾਨਕ ਦਰਜਾ ਦਿਵਾਉਣ ਵਿਚ ਜੁਟੇ ਜੀ. ਐੱਮ. ਤਿਵਾੜੀ ਵੀ ਮੰਨਦੇ ਹਨ ਕਿ 'ਪੀ. ਕੇ.' ਨਾਲ ਉਨ੍ਹਾਂ ਦਾ ਕੰਮ ਕਾਫੀ ਸੌਖਾ ਹੋਵੇਗਾ। ਆਮਿਰ ਦੀਆਂ ਫ਼ਿਲਮਾਂ ਨੂੰ ਦੇਸ਼-ਵਿਦੇਸ਼ ਵਿਚ ਲੱਖਾਂ ਲੋਕ ਦੇਖਦੇ ਹਨ, ਉਂਝ ਤਾਂ ਭੋਜਪੁਰੀ ਵਿਚ ਹਰ ਸਾਲ ਕਈ ਫ਼ਿਲਮਾਂ ਰਿਲੀਜ਼ ਹੁੰਦਆਂ ਹਨ ਪਰ ਉਨ੍ਹਾਂ ਵਿਚ ਕੁਆਲਿਟੀ ਨਹੀਂ ਹੁੰਦੀ। ਆਮਿਰ ਅਜਿਹਾ ਅਦਾਕਾਰ ਹੈ, ਜਿਸ ਦੀ ਪਹੁੰਚ ਵਰਲਡ ਵਾਈਡ ਹੈ, ਜੋ ਕਿ ਬਹੁਤ ਮਹੱਤਵਪੂਰਨ ਹੈ।
ਕੰਨਿਆ ਹੱਤਿਆ ਨੂੰ ਗੈਰ ਜ਼ਮਾਨਤੀ ਅਪਰਾਧ ਬਣਾਉਣ ਲਈ ਲੋਕ ਸਭਾ 'ਚ ਬਿੱਲ ਪੇਸ਼
NEXT STORY