ਨਵੀਂ ਦਿੱਲੀ- ਕੰਨਿਆ ਹੱਤਿਆ ਨੂੰ ਗੈਰ ਜ਼ਮਾਨਤੀ ਅਪਰਾਧ ਬਣਾਉਣ ਲਈ ਲੋਕ ਸਭਾ 'ਚ ਇਕ ਮਹੱਤਵਪੂਰਨ ਗੈਰ ਸਰਕਾਰੀ ਬਿੱਲ ਪੇਸ਼ ਕੀਤਾ ਗਿਆ ਹੈ। ਕਾਂਗਰਸ ਦੇ ਅਧੀਰ ਰੰਜਨ ਚੌਧਰੀ ਵਲੋਂ ਪੇਸ਼ ਕੀਤੇ ਗਏ ਕੰਨਿਆ ਹੱਤਿਆ ਰੋਕਥਾਮ ਬਿੱਲ 2014 ਦੇ ਕਾਰਨਾਂ ਅਤੇ ਉਦੇਸ਼ਾਂ 'ਚ ਕਿਹਾ ਗਿਆ ਹੈ ਕਿ ਦੇਸ਼ ਵਿਚ ਅਜੇ ਵੀ ਜਾਰੀ ਦਾਜ ਪ੍ਰਥਾ ਦੇ ਅਭਿਸ਼ਾਪ ਕਾਰਨ ਕਿਸੇ ਸਾਧਾਰਨ ਪਰਿਵਾਰ ਵਿਚ ਕੰਨਿਆ ਦਾ ਜਨਮ ਅਸ਼ੁੱਭ ਅਤੇ ਸਰਾਪ ਸਮਝਿਆ ਜਾਂਦਾ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਲੜਕੀਆਂ ਦਾ ਜਨਮ ਗਰੀਬ ਪਰਿਵਾਰਾਂ ਵਲੋਂ ਬੋਝ ਸਮਝਿਆ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ਦੇਸ਼ 'ਚ ਵਿਆਪਕ ਰੂਪ ਨਾਲ ਕੰਨਿਆ ਹੱਤਿਆ ਦੇ ਮਾਮਲਿਆਂ ਵਿਚ ਕਈ ਗੁਣਾ ਵਾਧਾ ਹੋਇਆ ਹੈ। ਬਿੱਲ ਵਿਚ ਕਿਹਾ ਗਿਆ ਹੈ ਕਿ ਇਹ ਸਹੀ ਹੈ ਜਦੋਂ ਕਾਇਰਤਾਪੂਰਨ ਕੰਮ ਨੂੰ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ ਪਰ ਕਿਸੇ ਸਖਤ ਕਾਨੂੰਨ ਦੀ ਘਾਟ ਵਿਚ ਇਸ 'ਤੇ ਰੋਕ ਲਾ ਸਕਣਾ ਮੁਸ਼ਕਲ ਹੈ। ਇਸ ਲਈ ਇਹ ਪ੍ਰਸਤਾਵ ਹੈ ਕਿ ਇਕ ਅਜਿਹਾ ਬਿੱਲ ਲਿਆਂਦਾ ਜਾਵੇ ਜਿਸ ਵਿਚ ਉਨ੍ਹਾਂ ਵਿਅਕਤੀਆਂ ਲਈ ਸਖਤ ਸਜ਼ਾ ਹੋਵੇ ਜੋ ਕੰਨਿਆ ਹੱਤਿਆ ਕਰਦੇ ਹਨ। ਬਿੱਲ ਦੀਆਂ ਵਿਵਸਥਾਵਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਕੰਨਿਆ ਹੱਤਿਆ ਦਾ ਅਪਰਾਧੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਹਿਰਾਸਤ ਵਿਚ ਲਿਆ ਜਾਣਾ ਚਾਹੀਦਾ ਹੈ।
ਮੇਰਠ 'ਚ ਮੀਟ ਫੈਕਟਰੀ 'ਚ ਗੈਸ ਰਿਸਾਅ ਕਾਰਨ 20 ਲੋਕ ਬੇਹੋਸ਼
NEXT STORY