ਭੋਪਾਲ- ਮੱਧ ਪ੍ਰਦੇਸ਼ ਦੀ ਰਾਜਧਾਨੀ ਵਿਚ ਦੁਨੀਆ ਦੀ ਸਭ ਤੋਂ ਵੱਡੀ ਉਦਯੋਗਿਕ ਤ੍ਰਾਸਦੀ ਨੂੰ ਹੋਏ ਭਾਵੇਂ ਹੀ 30 ਸਾਲ ਬੀਤ ਗਏ ਹੋਣ, ਪਰ ਇੱਥੋਂ ਦੇ ਲੋਕ ਉਸ ਨੂੰ ਅਜੇ ਤੱਕ ਭੁੱਲਾ ਨਹੀਂ ਸਕੇ ਹਨ। ਹਾਦਸੇ ਦਾ ਸ਼ਿਕਾਰ ਬਣੇ ਪਰਿਵਾਰਾਂ ਦੇ ਮਨਾਂ ਵਿਚ ਡਰ ਅੱਜ ਵੀ ਹੈ। ਉਨ੍ਹਾਂ ਨੂੰ ਉਸ ਕਾਲੀ ਰਾਤ ਦੀ ਯਾਦ ਆਉਂਦੀ ਹੈ, ਤਾਂ ਨੀਂਦ ਉੱਡ ਜਾਂਦੀ ਹੈ।
2 ਦਸੰਬਰ, 1984 ਦੀ ਰਾਤ ਨੂੰ ਯੂਨੀਅਨ ਕਾਰਬਾਈਡ ਪਲਾਂਟ ਤੋਂ ਨਿਕਲੀ ਜ਼ਹਿਰੀਲੀ ਗੈਸ ਨੇ ਹਜ਼ਾਰਾਂ ਪਰਿਵਾਰਾਂ ਦੀ ਖੁਸ਼ੀ ਖੋਹ ਲਈ ਸੀ। ਪਲਾਂਟ ਦੇ ਆਲੇ-ਦੁਆਲੇ ਵਸੀਆਂ ਬਸਤੀਆਂ ਹੁਣ ਵੀ ਹਾਦਸੇ ਦੀ ਗਵਾਹੀ ਦਿੰਦੀਆਂ ਨਜ਼ਰ ਆਉਂਦੀਆਂ ਹਨ। 30 ਸਾਲ ਬਾਅਦ ਬਚ ਗਈ ਹੈ ਤਾਂ ਅਪਾਹਜ ਬੱਚਿਆਂ ਦੀ ਲਾਚਾਰੀ। ਆਪਣਿਆਂ ਨੂੰ ਗੁਆ ਦੇਣ ਦੇ ਗਮ ਅਤੇ ਸਾਹ ਦੀ ਬੀਮਾਰੀ ਨਾਲ ਪੀੜਤ ਔਰਤਾਂ। ਭੋਪਾਲ ਗੈਸ ਪੀੜਤਾਂ ਦਾ ਦਰਦ ਘੱਟ ਹੋਣ ਦੀ ਬਜਾਏ ਵਧਦਾ ਹੀ ਜਾ ਰਿਹਾ ਹੈ, ਕਿਉਂਕਿ ਉਮਰ ਵਧਣ ਨਾਲ ਦਵਾਈ ਦਾ ਅਸਰ ਘੱਟ ਹੋਣ ਲੱਗਾ ਹੈ। ਇਸ ਹਾਦਸੇ ਤੋਂ ਬਾਅਦ ਜਨਮ ਲੈਣ ਵਾਲੀ ਨਵੀਂ ਪੀੜ੍ਹੀ ਵੀ ਜ਼ਹਿਰੀਲੀ ਗੈਸ ਦੇ ਮਾੜੇ ਪ੍ਰਭਾਵਾਂ ਨੂੰ ਝੱਲ ਰਹੀ ਹੈ।
ਆਗਰਾ 'ਚ ਪ੍ਰਾਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ
NEXT STORY