ਆਗਰਾ- ਆਗਰਾ ਵਿਚ ਇਕ ਪ੍ਰਾਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਸ਼ਿਵ ਸੈਨਾ ਦੀ ਸਥਾਨਕ ਇਕਾਈ ਦੇ ਪ੍ਰਧਾਨ ਰਹਿ ਚੁੱਕੇ ਹਨ। ਅਣਪਛਾਤੇ ਅਪਰਾਧੀਆਂ ਨੇ ਉਨ੍ਹਾਂ ਨੂੰ ਨੇੜੇ ਤੋਂ ਗੋਲੀ ਮਾਰੀ। ਪਹਿਲੀ ਨਜ਼ਰ ਵਿਚ ਇਹ ਜ਼ਮੀਨ ਵਿਵਾਦ ਕਾਰਨ ਹੋਈ ਹੱਤਿਆ ਮੰਨੀ ਜਾ ਰਹੀ ਹੈ। ਪੁਲਸ ਹਤਿਆਰਿਆਂ ਦੀ ਭਾਲ ਕਰ ਰਹੀ ਹੈ।
ਪੁਲਸ ਦਾ ਇਹ ਵੀ ਕਹਿਣਾ ਹੈ ਕਿ ਵੱਖ-ਵੱਖ ਟੀਮਾਂ ਰਾਤ ਭਰ ਖੋਜ ਮੁਹਿੰਮ 'ਚ ਜੁਟੀਆਂ ਰਹੀਆਂ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਘਟਨਾ ਬਾਰੇ ਪੁਲਸ ਨੂੰ ਇਕ ਚਸ਼ਮਦੀਦ ਨੇ ਦੱਸਿਆ ਸੀ, ਜਿਸ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਪਹੁੰਚੇ ਪੁਲਸ ਦੇ ਅਧਿਕਾਰੀ ਜ਼ਖਮੀ ਵਿਅਕਤੀ ਨੂੰ ਲੈ ਕੇ ਹਸਪਤਾਲ ਪਹੁੰਚੇ, ਜਿੱਥੇ ਡਾਕਟਰਾਂ ਨੇ ਵਿਅਕਤੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਚਸ਼ਮਦੀਦ ਦਾ ਕਹਿਣਾ ਹੈ ਕਿ ਹਥਿਆਰਬੰਦ ਅਪਰਾਧੀ ਇਕ ਮੋਟਰਸਾਈਕਲ 'ਤੇ ਆਏ ਸਨ ਅਤੇ ਉਨ੍ਹਾਂ ਨੇ ਵਿਅਕਤੀ ਨੂੰ ਸੜਕ 'ਤੇ ਰੋਕਿਆ ਅਤੇ ਗੋਲੀਆਂ ਚਲਾਈਆਂ।
ਰਾਸ਼ਟਰਪਤੀ, ਪਧ੍ਰਾਨ ਮੰਤਰੀ ਹੋਣਗੇ 'ਆਪ ਕੀ ਅਦਾਲਤ' 'ਚ ਪੇਸ਼
NEXT STORY