ਨਵੀਂ ਦਿੱਲੀ- ਰੇਲਵੇ ਟ੍ਰੈਕਾਂ 'ਤੇ ਹਾਦਸੇ ਰੋਕਣ ਲਈ ਅਧਿਕਾਰੀਆਂ ਵਲੋਂ ਉਪਾਅ ਕਰਨ ਦੇ ਬਾਵਜੂਦ ਪਿਛਲੇ ਕੁਝ ਸਾਲਾਂ ਵਿਚ ਟ੍ਰੈਕਾਂ 'ਤੇ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ ਹੈ। ਰੇਲ ਮੰਤਰਾਲਾ ਦੇ ਅੰਕੜਿਆਂ ਅਨੁਸਾਰ 2011 ਵਿਚ ਰੇਲਵੇ ਟ੍ਰੈਕਾਂ 'ਤੇ 14973 ਮੌਤਾਂ ਹੋਈਆਂ ਸਨ, ਜਦਕਿ 2012 ਵਿਚ ਇਹ ਅੰਕੜਾ ਵਧ ਕੇ 16336 ਹੋ ਗਿਆ। ਉੱਧਰ ਬੀਤੇ ਸਾਲ 2013 ਵਿਚ ਇਸ ਗਿਣਤੀ ਵਿਚ ਹੋਰ ਵਾਧਾ ਹੋਇਆ ਅਤੇ ਰੇਲਵੇ ਟ੍ਰੈਕਾਂ 'ਤੇ ਮਰਨ ਵਾਲਿਆਂ ਦੀ ਗਿਣਤੀ 19997 ਤਕ ਪਹੁੰਚ ਗਈ। ਰੇਲ ਮੰਤਰਾਲਾ ਦੀ ਸੁਰੱਖਿਆ ਸ਼ਾਖਾ ਦੇ ਅੰਕੜਿਆਂ ਅਨੁਸਾਰ ਇਸ ਸਾਲ ਅਕਤੂਬਰ ਤਕ ਰੇਲਵੇ ਟ੍ਰੈਕਾਂ 'ਤੇ 18735 ਵਿਅਕਤੀਆਂ ਦੀ ਜਾਨ ਗਈ ਹੈ।
ਗੁਜ਼ਾਰਾ ਭੱਤਾ ਵਿਆਹੁਤਾ ਔਰਤ ਦਾ ਕਾਨੂੰਨੀ ਹੱਕ : ਅਦਾਲਤ
NEXT STORY