ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਆਪਣੇ ਪੱਖ 'ਚ ਗਵਾਹੀ ਕਰਵਾਉਣ ਦੀ ਇਜਾਜ਼ਤ ਦਿੱਤੇ ਜਾਣ ਦੀ ਮੰਗ ਸੰਬੰਧੀ ਅਪੀਲ 'ਤੇ ਸੁਣਵਾਈ ਤੋਂ ਕੱਲ ਜਸਟਿਸ ਰੁਬੀਨਾ ਨੇ ਵੀ ਇਨਕਾਰ ਕਰ ਦਿੱਤਾ। ਸੁਣਵਾਈ ਤੋਂ ਹੱਟਦਿਆਂ ਜੱਜ ਨੇ ਕੇਸ ਨੂੰ ਰੈਫਰ ਟੂ ਅਦਰ ਬੈਂਚ ਕਰ ਦਿੱਤਾ। ਇਸ ਤੋਂ ਪਹਿਲਾਂ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਨੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ। ਡੇਰਾ ਮੁਖੀ ਨੇ ਕਤਲ ਅਤੇ ਦੁਸ਼ਕਰਮ ਮਾਮਲੇ 'ਚ ਆਪਣੇ ਪੱਖ 'ਚ ਗਵਾਹਾਂ ਨੂੰ ਪੇਸ਼ ਕਰਨ ਦੀ ਮੰਗ ਕੀਤੀ ਹੈ। ਅਪੀਲ ਵਿਚ ਪੰਚਕੂਲਾ ਸਥਿਤ ਸੀ.ਬੀ. ਆਈ. ਦੀ ਵਿਸ਼ੇਸ਼ ਅਦਾਲਤ ਦੇ ਫੈਸਲੇ ਵਿਰੁੱਧ ਅਪੀਲ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਦੀ ਇਸ ਮੰਗ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ।
ਡੇਰਾ ਮੁਖੀ ਦਾ ਕਹਿਣੈ ਉਹ ਖੁਦ ਨੂੰ ਬੇਕਸੂਰ ਸਿੱਧ ਕਰਨ ਲਈ ਆਪਣੇ ਪੱਖ ਵਿਚ ਕੁਝ ਲੋਕਾਂ ਦੀ ਗਵਾਹੀ ਦਿਵਾਉਣਾ ਚਾਹੁੰਦੇ ਹਨ ਪਰ ਸੀ.ਬੀ.ਆਈ. ਕੋਰਟ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਮੰਗ ਨੂੰ ਰੱਦ ਕਰ ਦਿੱਤਾ। ਇਸ ਤੋਂ ਪਹਿਲਾਂ ਬੀਤੇ ਵੀਰਵਾਰ ਨੂੰ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਨੇ ਮਾਮਲੇ ਦੀ ਸੁਣਵਾਈ ਤੋਂ ਹੱਟਦਿਆਂ ਕੇਸ ਨੂੰ ਰੈਫ ਟੂ ਅਦਰ ਬੈਂਚ ਕਰ ਦਿੱਤਾ ਸੀ।
ਹੁਣ ਨਿਜੀ ਹੱਥਾਂ 'ਚ ਜਾਏਗਾ ਦੇਸ਼ ਦੇ 50 ਵੱਡੇ ਰੇਲਵੇ ਸਟੇਸ਼ਨਾਂ ਦੀ ਸਫਾਈ ਦਾ ਜ਼ਿੰਮਾ-ਲੁਧਿਆਣਾ ਵੀ ਹੈ ਸ਼ਾਮਲ
NEXT STORY