ਚੰਡੀਗੜ੍ਹ- ਇਕ ਗਰਭਵਤੀ ਮਹਿਲਾ ਦੇ ਪੇਟ 'ਚ ਬੱਚੇ ਦੀ ਮੌਤ ਤੋਂ ਬਾਅਦ ਉਸ ਨੂੰ ਯਮੁਨਾਨਗਰ ਦੇ ਸਿਵਲ ਹਸਪਤਾਲ 'ਚ ਲਿਆਏ ਜਾਣ 'ਤੇ 11 ਘੰਟੇ ਤੱਕ ਉਸ ਨੂੰ ਹਸਪਤਾਲ 'ਚ ਭਰਤੀ ਨਹੀਂ ਕੀਤਾ ਗਿਆ। ਔਰਤ ਹਸਪਤਾਲ ਕੰਪਲੈਕਸ 'ਚ ਘੰਟਿਆਂ ਦਰਦ ਨਾਲ ਤੜਫਦੀ ਰਹੀ। ਪੀੜਤਾ ਦੇ ਪਰਿਵਾਰ ਵਾਲਿਆਂ ਵੱਲੋਂ ਇਕ ਨਿਊਜ਼ ਚੈਨਲ ਨੂੰ ਫੋਨ ਕੀਤੇ ਜਾਣ ਤੋਂ ਬਾਅਦ ਨਿਊਜ਼ ਚੈਨਲ ਟੀਮ ਮੌਕੇ 'ਤੇ ਪੁੱਜੀ, ਜਿਸ ਤੋਂ ਬਾਅਦ ਹਸਪਤਾਲ ਸਟਾਫ ਤੁਰੰਤ ਉਸ ਨੂੰ ਲੇਬਰ ਰੂਮ 'ਚ ਲੈ ਗਿਆ। ਚੂਹੜਪੁਰ ਵਾਸੀ ਕੰਵਰਪਾਲ ਦੀ ਪਤਨੀ ਕਿਰਨ ਦੇ ਪੇਟ 'ਚ ਕਰੀਬ ਤਿੰਨ ਮਹੀਨੇ ਦਾ ਗਰਭ ਸੀ। ਐਤਵਾਰ ਦੀ ਰਾਤ ਨੂੰ ਉਸ ਦੇ ਪੇਟ 'ਚ ਦਰਦ ਹੋਇਆ। ਪਰਿਵਾਰ ਵਾਲੇ ਉਸ ਨੂੰ ਰਾਤ ਨੂੰ ਹੀ ਖਿਜਰਾਬਾਦ ਸਰਕਾਰੀ ਹਸਪਤਾਲ ਲੈ ਕੇ ਆਏ। ਉਸ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ ਸਟਾਫ ਨੇ ਉਸ ਨੂੰ ਯਮੁਨਾਨਗਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਉਸ ਨੂੰ ਐਂਬੂਲੈਂਸ 'ਚ ਸਵੇਰੇ ਕਰੀਬ 4 ਵਜੇ ਸਿਵਲ ਹਸਪਤਾਲ ਲਿਆਂਦਾ ਗਿਆ।
ਕਿਰਨ ਦੇ ਪਤੀ ਕੰਵਰਪਾਲ ਨੇ ਦੱਸਿਆ ਕਿ ਕਈ ਘੰਟਿਆਂ ਤੱਕ ਉਹ ਹਸਪਤਾਲ ਦੀ ਗੈਲਰੀ 'ਚ ਬੈਂਚ 'ਤੇ ਪਈ ਤੜਫਦੀ ਰਹੀ ਪਰ ਕਿਸੇ ਡਾਕਟਰ ਨੇ ਉਸ ਨੂੰ ਆ ਕੇ ਨਹੀਂ ਦੇਖਿਆ। ਬਾਅਦ 'ਚ ਇਕ ਲੇਡੀ ਡਾਕਟਰ ਨੇ ਉਸ ਨੂੰ ਚੈੱਕ ਕਰ ਕੇ ਬਾਹਰ ਤੋਂ ਅਲਟਰਾਸਾਊਂਡ ਕਰਵਾਉਣ ਲਈ ਭੇਜ ਦਿੱਤਾ। ਅਲਟਰਾਸਾਊਂਡ ਦੀ ਰਿਪੋਰਟ ਆਉਣ ਤੋਂ ਬਾਅਦ ਲੇਬਰ ਰੂਮ ਦੀ ਨਰਸ ਨੇ ਰਿਪੋਰਟ ਲੈ ਲਈ ਪਰ ਕਿਰਨ ਨੂੰ ਭਰਤੀ ਨਹੀਂ ਕੀਤਾ ਗਿਆ। ਕਿਰਨ ਬਾਹਰ ਬੈਂਚ 'ਤੇ ਹੀ ਦਰਦ ਨਾਲ ਕਰਾਹੁੰਦੀ ਰਹੀ। ਕਰੀਬ ਢਾਈ ਵਜੇ ਕੰਵਰਪਾਲ ਨੇ ਇਕ ਨਿਊਜ਼ ਚੈਨਲ ਨੂੰ ਫੋਨ ਕਰ ਕੇ ਮਦਦ ਲਈ ਕਿਹਾ। ਨਿਊਜ਼ ਚੈਨਲ ਦੀ ਟੀਮ ਨੇ ਹਸਪਤਾਲ ਜਾ ਕੇ ਦਰਦ ਨਾਲ ਤੜਫ ਰਹੀ ਕਿਰਨ ਨੂੰ ਲੇਬਰ ਰੂਮ 'ਚ ਭਿਜਵਾਇਆ ਤਾਂ ਕਿ ਉਸ ਦਾ ਇਲਾਜ ਸ਼ੁਰੂ ਹੋ ਸਕੇ।
ਅਕਾਲੀਆਂ ਨੇ ਪੰਜਾਬ ਨੂੰ ਲੁੱਟ ਕੇ ਕਰੋੜਾਂ ਦਾ ਕਰਜਾਈ ਕੀਤਾ : ਬਾਜਵਾ
NEXT STORY