ਰੋਮ-(ਕੈਂਥ)-ਧੰਨ-ਧੰਨ ਸ੍ਰੀ ਗੁਰੂ ਗੰ੍ਰੰਥ ਸਾਹਿਬ 36 ਮਾਹਪੁਰਖਾਂ ਦੀ ਜੋਤ ਜੋ ਕਿ ਸਮੁੱਚੀ ਮਨੁੱਖਤਾ ਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਬਾਣੀ ਦੁਆਰਾ ਜੋੜਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਸਮੂਹ ਕਾਇਨਾਤ ਦਾ ਧਰਮ ਹੀ ਨਹੀਂ ਸਗੋਂ ਮੁੱਢਲਾ ਫਰਜ਼ ਵੀ ਬਣਦਾ ਹੈ, ਜਿਹੜੇ ਮਨਮੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਨ ਖਿਲਾਫ ਕੋਈ ਵੀ ਕਾਰਵਾਈ ਨੂੰ ਅੰਜ਼ਾਮ ਦਿੰਦੇ ਹਨ, ਉਹ ਸਾਰੇ ਦੋਜ਼ਖ ਦੇ ਭਾਗੀ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਤਲਵਿੰਦਰ ਸਿੰਘ ਵਡਾਲੀ ਪ੍ਰਧਾਨ ਸਿੱਖ ਫੈਡਰੇਸ਼ਨ (ਰਜਿ.) ਇਟਲੀ, ਭਾਈ ਹਰਵੰਤ ਸਿੰਘ ਦਾਦੂਵਾਲ ਪ੍ਰਧਾਨ ਧਰਮ ਪ੍ਰਚਾਰ ਨੈਸ਼ਨਲ ਕਮੇਟੀ (ਰਜਿ.) ਇਟਲੀ ਅਤੇ ਭਾਈ ਪ੍ਰਗਟ ਸਿੰਘ ਪ੍ਰਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਤਿਕਾਰ ਕਮੇਟੀ (ਰਜਿ.) ਇਟਲੀ ਨੇ ਪ੍ਰੈਸ ਨਾਲ ਗੱਲ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਜ਼ਿਲਾ ਤਰਨਤਾਰਨ ਦੇ ਪਿੰਡ ਜੋਧਪੁਰ ਦੇ ਗੁਰੁਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਤੇ ਪੰਜ ਪੋਥੀਆਂ ਨੂੰ ਅਗਨ ਭੇਂਟ ਕਰਨਾ ਅਸਿਹ ਹੈ, ਇਹ ਕਾਰਵਾਈ ਜਿਥੇ ਬਹੁਤ ਨਿੰਦਣਯੋਗ ਹੈ, ਉਥੇ ਹੀ ਸਮੁੱਚੇ ਸਿੱਖ ਪੰਥ ਲਈ ਵਿਚਾਰਨਯੋਗ ਮਸਲਾ ਵੀ ਹੈ।
ਇਹ ਘਟਨਾ ਕੋਈ ਪਹਿਲੀ ਨਹੀਂ ਹੈ ਜਿਸ 'ਚ ਮਾੜੀ ਬੁੱਧੀ ਵਾਲੇ ਲੋਕਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਨ 'ਚ ਕੁਤਾਹੀ ਕੀਤੀ ਗਈ ਹੈ। ਬੀਤੇ ਦਿਨੀਂ ਪੰਜਾਬ ਦੇ ਇਕ ਸਕੂਲ 'ਚ ਵਿਦਿਆ੍ਰਤੀ ਨੂੰ ਕਲਾਸ 'ਚੋਂ ਇਸ ਕਾਰਨ ਬਾਹਰ ਕੱਢ ਦਿੱਤਾ ਸੀ ਕਿਉਂਕਿ ਉਸ ਨੌਜਵਾਨ ਨੇ ਪੱਗ ਬੰਨੀ ਸੀ। ਜਿਹੜੇ ਸੂਬੇ ਦੀ ਪੱਗ ਦੀ ਪਛਾਣ ਹੈ, ਉਥੇ ਇਹ ਘਟਨਾਵਾਂ ਇਸ ਗੱਲ ਦੀ ਹਾਮੀ ਭਰਦੀਆਂ ਹਨ ਕਿ ਅਜਿਹੀਆਂ ਕਾਰਵਾਈ ਪਿਛੇ ਜਿਹੜੇ ਲੋਕ ਇਨਸਾਨੀਅਤ ਵਿਰੋਧੀ ਮਨਸੂਬੇ ਪਾਲ ਰਹੇ ਹਨ। ਉਨ੍ਹਾਂ ਨੂੰ ਸਿੱਖ ਕੌਮ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਧਰਮ, ਕਿਸੇ ਵੀ ਫਿਰਕੇ, ਕਿਸੇ ਵੀ ਕੌਮ ਤੇ ਕਿਸੇ ਵੀ ਵਰਗ ਖਿਲਾਫ ਨਹੀਂ ਹੈ ਪਰ ਫਿਰ ਵੀ ਗਲਤ ਤਾਕਤਾਂ ਪਤਾ ਨਹੀਂ ਅਜਿਹਾ ਕਰਕੇ ਕੀ ਸਿੱਧ ਕਰਨਾ ਚਾਹੁੰਦੀਆਂ ਹਨ। ਸਮੇਂ ਦੇ ਹਾਕਮ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣ ਕਿ ਉਹ ਲੋਕ ਕਦੇ ਵੀ ਬਖਸ਼ੇ ਨਹੀਂ ਜਾ ਸਕਦੇ, ਜਿਹੜੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਦਾਰ ਕਰਨ ਦੀ ਵੱਡੀ ਭੁੱਲ ਕਰ ਰਹੇ ਹਨ। ਉਕਤ ਸਿੰਘਾਂ ਨੇ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰਨ ਵਾਲੇ ਵਿਅਕਤੀਆਂ 'ਤੇ ਸਰਕਾਰ ਸਖਤ ਤੋਂ ਸਖਤ ਕਾਰਵਾਈ ਕਰੇ।
ਇਟਲੀ 'ਚ ਜਨਤਕ ਥਾਵਾਂ 'ਤੇ ਸ੍ਰੀ ਸਾਹਿਬ ਪਾਉਣ ਦੀ ਗੱਲ ਸੱਚਾਈ ਤੋਂ ਕੋਹਾਂ ਦੂਰ : ਵਡਾਲੀ
NEXT STORY