ਰੋਮ-(ਦਲਵੀਰ ਕੈਂਥ)-6 ਨਵੰਬਰ 2014 ਨੂੰ ਇਟਲੀ ਦੀ ਇੱਕ ਅਦਾਲਤ ਵਲੋਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਇਟਲੀ ਦੇ ਪ੍ਰਧਾਨ ਤਲਵਿੰਦਰ ਸਿੰਘ ਵਡਾਲੀ ਨੂੰ ਸ੍ਰੀ ਸਾਹਿਬ (ਕਿਰਪਾਨ) ਪਾਉਣ ਦੀ ਦਿੱਤੀ ਆਗਿਆ ਨਾਲ ਜਿਥੇ ਸਮੁੱਚਾ ਸਿੱਖ ਭਾਈਚਾਰਾ ਖੁਸ਼ੀ ਨਾਲ ਖੀਵੇ ਹੈ, ਉਥੇ ਹੀ ਕੁਝ ਸੱਜਣ ਇਸ ਫੈਸਲੇ ਨੂੰ ਸੰਗਤ 'ਚ ਇਹ ਕਹਿ ਕੇ ਪ੍ਰਚਾਰ ਕਰ ਰਹੇ ਹਨ ਕਿ ਹੁਣ ਇਟਲੀ 'ਚ ਜਨਤਕ ਥਾਵਾਂ 'ਤੇ ਸ੍ਰੀ ਸਾਹਿਬ ਪਾਉਣ ਦੀ ਇਟਲੀ ਦੇ ਹਰ ਸਿੱਖ ਨੂੰ ਆਾਗਿਆ ਮਿਲ ਗਈ ਹੈ ਜਦੋਂਕਿ ਸੱਚਾਈ ਇਸ ਦੇ ਬਿਲਕੁਲ ਉਲਟ ਹੈ। ਅਦਾਲਤ ਦਾ ਫੈਸਲਾ ਸਿਰਫ ਉਸ ਵਿਅਕਤੀ ਉਪਰ ਹੀ ਲਾਗੂ ਹੁੰਦਾ ਹੈ, ਜਿਸ ਦਾ ਕੇਸ ਅਦਾਲਤ 'ਚ ਵਿਚਾਰ ਅਧੀਨ ਸੀ। ਇਸ ਖਬਰ 'ਚ ਕਿੰਨੀ ਸੱਚਾਈ ਹੈ ਇਹ ਜਾਨਣ ਲਈ ਇਸ ਪੱਤਰਕਾਰ ਨੇ ਜਦੋਂ ਵਡਾਲੀ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਦਿਆਂ ਕਿਹਾ ਕਿ 5 ਜੁਲਾਈ 2013 ਨੂੰ ਕੰਮ ਦੌਰਾਨ ਉਨ੍ਹਾਂ ਦੀ ਕਿਸੇ ਸ਼ਰਾਰਤੀ ਅਨਸਰ ਦੇ ਕਹਿਣ 'ਤੇ ਇਟਾਲੀਅਨ ਪੁਲਸ ਨੇ ਤਲਾਸ਼ੀ ਲਈ ਸੀ ਤੇ ਗੁਰੂ ਦੇ ਬਖਸ਼ੇ ਪੰਜ ਕਕਾਰਾਂ 'ਚੋਂ ਸ੍ਰੀ ਸਾਹਿਬ ਨੂੰ ਆਪਣੇ ਕਬਜ਼ੇ 'ਚ ਲੈ ਕੇ ਇਟਾਲੀਅਨ ਪੁਲਸ ਨੇ ਉਸ 'ਤੇ ਸ੍ਰੀ ਸਾਹਿਬ ਪਾਉਣ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਕੇਸ ਦਰਜ ਕਰ ਦਿੱਤਾ ਸੀ। ਕੇਸ ਉਪੰਰਤ ਵਡਾਲੀ ਨੇ ਵਕੀਲ ਰਾਹੀਂ ਆਪਣਾ ਪੱਖ ਅਦਾਲਤ 'ਚ ਰੱਖਿਆ ਅਤੇ ਸ੍ਰੀ ਸਾਹਿਬ ਦੀ ਸਿੱਖ ਧਰਮ 'ਚ ਮਹੱਤਤਾ ਸਮਝਾਉਂਦਿਆਂ ਇਹ ਗੱਲ ਠੋਸ ਰੂਪ 'ਚ ਰੱਖੀ ਕਿ ਸ੍ਰੀ ਸਾਹਿਬ ਕਿਸੇ ਨੂੰ ਨੁਕਸਾਨ ਦੇਣ ਲਈ ਨਹੀਂ ਸਗੋ ਇੱਕ ਧਰਮਿਕ ਚਿੰਨ ਹੈ। ਕਾਫ਼ੀ ਜੱਦੋ-ਜਹਿਦ ਦੇ ਬੀਤੇ ਦਿਨ ਮਾਨਯੋਗ ਅਦਾਲਤ ਨੇ ਫੈਸਲਾ ਉਸ ਦੇ ਹੱਕ 'ਚ ਸੁਣਾਉਂਦਿਆਂ ਸਿਰਫ਼ ਉਸ ਨੂੰ ਹੀ ਸ੍ਰੀ ਸਾਹਿਬ ਪਾਉਣ ਦੀ ਆਗਿਆ ਦਿੱਤੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਤਾ ਨਹੀਂ ਇਹ ਕੁਝ ਵਿਅਕਤੀ ਅਣਗਹਿਲੀ ਕਾਰਨ ਜਾਂ ਅਗਿਆਨਤਾ ਕਾਰਨ ਇਸ ਗੱਲ ਨੂੰ ਸੰਗਤ 'ਚ ਇਹ ਕਹਿ ਕੇ ਪ੍ਰਚਾਰ ਰਹੇ ਹਨ ਕਿ ਹੁਣ ਇਟਲੀ 'ਚ ਹਰ ਗੁਰਸਿੱਖ ਸ੍ਰੀ ਸਾਹਿਬ ਪਾ ਕੇ ਜਾ ਸਕਦਾ ਹੈ, ਜੋ ਕਿ ਅਸਲੀਅਤ ਤੋਂ ਕੋਹਾ ਦੂਰ ਹੈ।
ਇਹ ਫੈਸਲਾ ਸਿਰਫ਼ ਉਸ ਲਈ ਹੈ।ਇਟਲੀ 'ਚ ਅੱਡ ਵੀ ਜਨਤਕ ਥਾਵਾਂ 'ਤੇ ਸ੍ਰੀ ਸਾਹਿਬ ਪਾ ਕੇ ਜਾਣਾ ਮਨ੍ਹਾਂ ਹੈ।ਵਡਾਲੀ ਨੇ ਇਸ ਗੱਲ 'ਤੇ ਵੀ ਹੈਰਾਨੀ ਪ੍ਰਗਟਾਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹੁਰਾਂ ਵੀ ਕਮੇਟੀ ਦੀ ਵੈਬਸਾਈਟ 'ਤੇ ਇਸ ਗੱਲ ਨੂੰ ਸਵੀਕਾਰ ਕਰਦਿਆਂ ਸਲਾਂਘਾਯੋਗ ਕਹਿ ਦਿੱਤਾ ਜਦੋਂਕਿ ਉਨ੍ਹਾਂ ਨੂੰ ਪਹਿਲਾਂ ਇਟਲੀ ਦੀਆਂ ਸਿੱਖ ਸੰਸਥਾਵਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਵਡਾਲੀ ਨੇ ਕਿਹਾ ਕਿ ਕੁਝ ਲੋਕ ਅਖ਼ਬਾਰੀ ਵਾਹ-ਵਾਹ ਖੱਟਣ ਲਈ ਵਧਾਈਆਂ ਦੇ ਬਿਆਨ ਦੇ ਰਹੇ ਹਨ ਅਜਿਹੇ ਆਗੂਆਂ ਨੂੰ ਉਹ ਇਹ ਪੁੱਛਣਾ ਚਾਹੀਦੇ ਹਨ ਕਿ ਉਹ ਉਸ ਸਮੇਂ ਕਿਥੇ ਸੀ ਜਦੋਂ ਉਸ ਦੀ ਇਟਾਲੀਅਨ ਪੁਲਿਸ ਨੇ ਸ਼੍ਰੀ ਸਾਹਿਬ ਜਬਤ ਕੀਤੀ ਸੀ ਉਸ ਸਮੇਂ ਇਹਨਾਂ ਅਖ਼ਬਾਰੀ ਆਗੂਆਂ ਨੇ ਕਿਉਂ ਨਹੀਂ ਇਟਾਲੀਅਨ ਪੁਲਿਸ ਦੀ ਕਾਰਵਾਈ ਨੂੰ ਮੰਦਭਾਗਾ ਕਹਿ ਕਿ ਕੌਮ ਦੇ ਹੱਕ ਵਿੱਚ ਨਾਆਰਾ ਮਾਰਿਆ ਸੀ। ਵਡਾਲੀ ਨੇ ਅਦਾਲਤ ਵਲੋਂ ਉਨ੍ਹਾਂ ਨੂੰ ਸ੍ਰੀ ਸਾਹਿਬ ਪਾਉਣ ਦੀ ਦਿੱਤੀ ਆਗਿਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਰਵਾਈ ਜਿੱਥੇ ਇਟਲੀ ਦੇ ਪੰਥਕ ਆਗੂਆਂ ਦੀ ਬਦੌਲਤ ਨੇਪੜੇ ਚੜ੍ਹੀ ਹੈ ਉੱਥੇ ਹੀ ਇਟਾਲੀਅਨ ਵਕੀਲ ਦੀ ਸਿਆਣਪ ਅਤੇ ਸਮਝਦਾਰੀ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ।
ਸੋਮਾਲੀ 'ਚ ਏਅਰਪੋਰਟ ਨੇੜੇ ਬੰਬ ਧਮਾਕਾ, 4 ਲੋਕਾਂ ਦੀ ਮੌਤ
NEXT STORY