ਰਾਮਾਂ ਮੰਡੀ(ਪਰਮਜੀਤ)-ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅੱਜ ਸਮੱਸਿਆਵਾਂ ਸੁਣਨ ਲਈ ਸਮੂਹ ਵੱਖ-ਵੱਖ ਅਧਿਕਾਰੀਆਂ ਦੀ ਵਿਸ਼ੇਸ਼ ਟੀਮ ਰਾਹੀਂ ਰਾਮਾਂ ਸਰਕਲ ਦੇ ਪਿੰਡਾਂ 'ਚ ਸੰਗਤ ਦਰਸ਼ਨ ਕਰਨ ਲਈ ਪੁੱਜੇ। ਜਿੱਥੇ ਉਨ੍ਹਾਂ ਨੇ ਪਿੰਡ ਕਮਾਲੂ, ਬਾਘਾ, ਸੁੱਖਲੱਧੀ, ਮਾਨਵਾਲਾ, ਸ਼ੇਰਗੜ੍ਹ, ਭਗਵਾਨਗੜ੍ਹ, ਮੱਲਵਾਲਾ, ਦੂਨੇਵਾਲਾ ਪਿੰਡਾਂ ਵਿਚ ਸੰਗਤ ਦਰਸ਼ਨ ਦੌਰਾਨ ਪਿੰਡ ਦੀਆਂ ਪੰਚਾਇਤਾਂ ਦੀਆਂ ਵਿਸਥਾਰਪੂਵਰਕ ਸਮੱਸਿਆਵਾਂ ਸੁਣੀਆਂ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੁਕਮ ਜਾਰੀ ਕਰਦੇ ਹੋਏ ਹੱਲ ਕਰਵਾਏ। ਇਸ ਦੌਰਾਨ ਸ. ਬਾਦਲ ਨੇ ਇਨ੍ਹਾਂ ਪਿੰਡਾਂ ਦੇ ਸਮੂਹ ਸਪੋਰਟਸ ਕਲੱਬਾਂ ਨੂੰ ਗ੍ਰਾਂਟਾਂ ਵੀ ਜਾਰੀ ਕੀਤੀਆਂ। ਇਸ ਮੌਕੇ ਹਲਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਰਾਮਾਂ ਸਰਕਲ ਦੇ ਪਿੰਡਾਂ 'ਚ ਵਿਸ਼ੇਸ਼ ਤੌਰ 'ਤੇ ਸੰਗਤ ਦਰਸ਼ਨ ਦੌਰਾਨ ਪੁੱਜੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵਿਸ਼ੇਸ਼ ਰੂਪ 'ਚ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ। ਇਸ ਮੌਕੇ ਐੱਮ. ਐੱਲ. ਏ. ਜੀਤਮਹਿੰਦਰ ਸਿੰਘ ਸਿੱਧੂ, ਮੋਹਨ ਸਿੰਘ ਬੰਗੀ ਅੰਤ੍ਰਿਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ, ਤੇਲੂਰਾਮ ਲੈਹਰੀ ਸੀਨੀਅਰ ਅਕਾਲੀ ਆਗੂ ਰਾਮਾਂ ਮੰਡੀ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ, ਸਰਪੰਚ ਪ੍ਰੇਮਜੀਤ ਸਰਾਂ ਪਿੰਡ ਬਾਘਾ, ਗੁਰਬਾਜ ਸਿੰਘ ਸੁੱਖਲੱਧੀ, ਹਰਬੰਸ ਸਿੰਘ ਸੁੱਖਲੱਧੀ, ਸਰਪੰਚ ਗੁਰਦਿੱਤਾ ਸਿੰਘ ਕਾਕਾ ਪਿੰਡ ਕਮਾਲੂ, ਮਲਕੀਤ ਸਿੰਘ ਸਾਬਕਾ ਸਰਪੰਚ ਪਿੰਡ ਮਾਨਵਾਲਾ, ਸਰਪੰਚ ਕੁਲਵੰਤ ਸਿੰਘ ਸੇਖੂ, ਅਮਨਦੀਪ ਸੇਖੂ ਵਾਈਸ ਚੇਅਰਮੈਨ, ਬਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਸੇਖੂ, ਕੌਰ ਸਿੰਘ ਸਿੱਧੂ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾਂ, ਗੁਰਚੇਤ ਸਿੰਘ ਸਿੱਧੂ ਪ੍ਰਧਾਨ ਬਾਬਾ ਸਰਬੰਗੀ ਸਪੋਰਟਸ ਕਲੱਬ, ਨੰਬਰਦਾਰ ਮਨਜੀਤਇੰਦਰ ਸਿੰਘ ਕਣਕਵਾਲ ਸੀਨੀਅਰ ਅਕਾਲੀ ਆਗੂ, ਓਂਕਾਰ ਸਿੰਘ ਕੁੱਕੂ ਸੀਨੀਅਰ ਆਗੂ ਕਣਕਵਾਲ, ਸਰਪੰਚ ਗੁਰਜੀਵਨ ਸਿੰਘ ਗਾਟਵਾਲੀ, ਹਰਪਾਲ ਸਿੰਘ ਗਾਟਵਾਲੀ ਜ਼ਿਲਾ ਮੀਤ ਪ੍ਰਧਾਨ ਯੂਥ ਅਕਾਲੀ ਦਲ, ਗੁਰਜੀਤ ਸਿੰਘ ਕੋਟਬਖਤੂ ਮੈਂਬਰ ਜ਼ਿਲਾ ਪ੍ਰੀਸ਼ਦ ਬਠਿੰਡਾ ਆਦਿ ਵਿਸ਼ੇਸ਼ ਰੂਪ 'ਚ ਹਾਜ਼ਰ ਸਨ।
ਨਾਬਾਲਿਗਾ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਕੈਦ ਤੇ ਜੁਰਮਾਨਾ
NEXT STORY