ਵਾਸ਼ਿੰਗਟਨ— ਪੁਲਸ ਲੋਕਾਂ ਦੀ ਸੇਵਾ ਲਈ ਹੁੰਦੀ ਹੈ ਪਰ ਜਦੋਂ ਉਹ ਡਿਊਟੀ 'ਤੇ ਨਹੀਂ ਹੁੰਦੀ ਤਾਂ ਉਨ੍ਹਾਂ ਦਾ ਆਪਣਾ ਇਕ ਜੀਵਨ ਹੁੰਦਾ ਹੈ, ਜਿਸ ਨੂੰ ਉਹ ਆਪਣੇ ਢੰਗ ਨਾਲ ਜੀ ਸਕਦੇ ਹਨ ਪਰ ਸ਼ਾਇਦ ਸਰਕਾਰਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਹੁੰਦੀ। ਮਾਮਲਾ ਹੈ ਨਿਊਯਾਰਕ ਦਾ, ਜਿੱਥੇ ਫੋਟੋ ਸ਼ੇਅਰਿੰਗ ਸਾਈਟ ਇੰਸਟਾਗ੍ਰਾਮ 'ਤੇ ਆਪਣੀਆਂ ਹੌਟ ਫੋਟੋਆਂ ਪਾਉਣ ਵਾਲੀਆਂ ਪੁਲਸਣਾਂ ਮੁਸ਼ਕਿਲ ਵਿਚ ਫਸ ਗਈਆਂ ਹਨ।
ਇੰਸਟਾਗ੍ਰਾਮ 'ਤੇ ਪੁਲਸਣਾਂ ਨੇ ਆਪਣੀਆਂ ਤਰ੍ਹਾਂ-ਤਰ੍ਹਾਂ ਦੀਆਂ ਫੋਟੋਆਂ ਅਪਲੋਡ ਕੀਤੀਆਂ ਹਨ। ਉਨ੍ਹਾਂ ਦੀਆਂ ਇਹ ਫੋਟੋਆਂ ਇੰਨੀਆਂ ਸ਼ਾਨਦਾਰ ਹਨ ਕਿ ਹਰ ਕੋਈ ਉਨ੍ਹਾਂ ਦੀਆਂ ਅਦਾਵਾਂ ਸ਼ੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ ਅਤੇ ਲੋਕ ਉਨ੍ਹਾਂ ਦੇ ਦੀਵਾਨੇ ਹੋ ਰਹੇ ਹਨ।
ਸ਼ੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਫੋਟੋਆਂ ਪਾਉਣ ਕਰਕੇ ਇਨ੍ਹਾਂ ਪੁਲਸਣਾਂ 'ਤੇ ਅਨੁਸ਼ਾਸ਼ਨਾਤਮਕ ਕਾਰਵਾਈ ਹੋ ਸਕਦੀ ਹੈ। ਨਿਊਯਾਰਕ ਪੁਲਸ ਵਿਭਾਗ ਦੇ ਨਿਯਮਾਂ ਮੁਤਾਬਕ ਇਸ ਤਰ੍ਹਾਂ ਦੀਆਂ ਫੋਟੋਆਂ ਸ਼ੋਸ਼ਲ ਮੀਡੀਆ ਸਾਈਟਸ 'ਤੇ ਪਾਉਣਾ ਮਨ੍ਹਾ ਹੈ। ਦੂਜੇ ਪਾਸੇ ਇਨ੍ਹਾਂ ਵਿਚੋਂ ਕੁਝ ਫੋਟੋਆਂ ਪੁਲਸ ਦੀ ਵਰਦੀ ਵਿਚ ਹੀ ਹਨ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਹਿਲਾਵਾਂ ਪੁਲਸ ਅਧਿਕਾਰੀਆਂ ਤੋਂ ਇਲਾਵਾ ਪੁਰਸ਼ ਪੁਲਸ ਅਧਿਕਾਰੀ ਵੀ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਫਸ ਸਕਦੇ ਹਨ।
'ਟਾਈਮ ਪਰਸਨ ਆਫ ਦਿ ਈਅਰ' ਦੀ ਦੌੜ 'ਚ ਮੋਦੀ ਮੁੜ ਪਹੁੰਚੇ ਪਹਿਲੇ ਨੰਬਰ 'ਤੇ
NEXT STORY