ਵਾਸ਼ਿੰਗਟਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ 'ਟਾਈਮ ਪਰਸਨ ਆਫ ਦਿ ਈਅਰ' ਸਰਵੇਖਣ 'ਚ ਪਹਿਲੇ ਸਥਾਨ 'ਤੇ ਪਹੁੰਚ ਗਏ ਹਨ। ਇਸ ਦੌਰਾਨ ਕੁਝ ਦਿਨਾਂ ਲਈ ਫਰਗਿਊਸਨ ਦੇ ਪ੍ਰਦਰਸ਼ਕਾਰੀ ਉਨ੍ਹਾਂ ਤੋਂ ਅੱਗੇ ਨਿਕਲ ਗਏ ਸਨ। ਸਰਵੇਖਣ ਦੇ ਬੁੱਧਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਕੁੱਲ ਵੋਟਾਂ 'ਚੋਂ 12.8 ਫੀਸਦੀ ਮੋਦੀ ਦੇ ਪੱਖ 'ਚ, ਜਦੋਂਕਿ 10.1 ਫੀਸਦੀ ਨਾਲ ਫਰਗਿਊਸਨ ਦੇ ਪ੍ਰਦਰਸ਼ਨਕਾਰੀ ਦੂਜੇ ਨੰਬਰ 'ਤੇ ਹਨ। ਹਾਂਗਕਾਂਗ 'ਚ ਲੋਕਤੰਤਰ ਦੇ ਸਮਰਥਨ 'ਚ ਪ੍ਰਦਰਸ਼ਨ ਕਰਨ ਵਾਲੇ ਜੋਸ਼ੁਆ ਵੋਂਗ 7.5 ਫੀਸਦੀ ਵੋਟਾਂ ਨਾਲ ਤੀਜੇ ਸਥਾਨ 'ਤੇ ਹੈ ਜਦੋਂਕਿ ਨੋਬਲ ਪੁਰਸਕਾਰ ਜੇਤੂ ਪਾਕਿਸਤਾਨ ਦੀ ਨਾਬਾਲਗ ਮਲਾਲਾ ਯੁਸੂਫਜ਼ਈ 5.2 ਫੀਸਦੀ ਵੋਟਾਂ ਨਾਲ ਚੌਥੇ ਨੰਬਰ 'ਤੇ ਹੈ।
ਮੈਗਜ਼ੀਨ ਦੇ ਬੁਲਾਰੇ ਨੇ ਕਿਹਾ ਕਿ ਮੋਦੀ 'ਟਾਈਮ ਪਰਸਨ ਆਫ ਦਿ ਈਅਰ' ਸਰਵੇਖਣ 'ਚ ਅੱਗੇ ਨਿਕਲ ਗਏ ਹਨ, ਉਨ੍ਹਾਂ ਨੇ ਫਰਗਿਊਸਨ ਦੇ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ।
ਵੋਟਿੰਗ ਨੂੰ ਸਿਰਫ ਚਾਰ ਦਿਨ ਬਚੇ ਹਨ। ਮੰਗਲਵਾਰ ਤੱਕ ਮੋਦੀ ਨੂੰ 10.8 ਫੀਸਦੀ ਵੋਟਾਂ ਮਿਲੀਆਂ ਸਨ ਜਦੋਂਕਿ ਫਰਗਿਊਸਨ ਦੇ ਪ੍ਰਦਰਸ਼ਨਕਾਰੀਆਂ ਨੂੰ 10.2 ਫੀਸਦੀ। ਮੋਦੀ ਦੀ ਲੀਡ ਬੁੱਧਵਾਰ ਨੂੰ ਮਜ਼ਬੂਤ ਹੋ ਕੇ 12.8 ਫੀਸਦੀ ਤੱਕ ਪਹੁੰਚ ਗਈ। ਇਬੋਲਾ ਦਾ ਇਲਾਜ ਕਰ ਰਹੇ ਡਾਕਟਰਾਂ ਅਤੇ ਨਰਸਾਂ ਨੇ 4.5 ਫੀਸਦੀ ਵੋਟਾਂ ਨਾਲ ਪੰਜਵਾਂ ਸਥਾਨ ਹਾਸਲ ਕਰ ਲਿਆ ਅਤੇ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਅੱਗੇ ਨਿਕਲ ਗਏ ਹਨ। ਪੁਤਿਨ ਨੂੰ 4.1 ਫੀਸਦੀ ਵੋਟਾਂ ਮਿਲੀਆਂ ਹਨ। ਸਲਾਨਾ ਸਰਵੇਖਣ ਲਈ ਵੋਟਿੰਗ 6 ਦਸੰਬਰ ਨੂੰ ਖਤਮ ਹੋਵੇਗੀ।
ਖੌਫਨਾਕ ਵੀਡੀਓ ਦੇਖ ਕੇ ਕੀਤਾ ਖੂਨੀ ਤਾਂਡਵ, ਕੀਤੇ 36 ਕਤਲ
NEXT STORY