ਜਲੰਧਰ/ਕੈਲੀਫੋਰਨੀਆ— ਪੰਜਾਬੀ ਗਾਇਕ ਸਿੱਪੀ ਗਿੱਲ ਦੀ ਨਵੀਂ ਐਲਬਮ ਦੇ ਟਾਈਟਲ ਗੀਤ '10 ਮਿੰਟ' 'ਤੇ ਉੱਠਿਆ ਵਿਵਾਦ ਹੁਣ ਵਿਦੇਸ਼ਾਂ 'ਚ ਵੀ ਤੂਲ ਫੜ ਰਿਹਾ ਹੈ। ਵਿਦੇਸ਼ਾਂ 'ਚ ਵਸਦੇ ਪੰਜਾਬੀ ਸੋਸ਼ਲ ਸਾਈਟਸ 'ਤੇ ਆਪਣੇ ਵੀਡੀਓ ਸੰਦੇਸ਼ ਪਾ ਕੇ ਇਸ ਗੀਤ ਦੇ ਵਿਰੋਧ ਵਿਚ ਰੋਸ ਜਤਾ ਰਹੇ ਹਨ। ਕੈਲੀਫੋਰਨੀਆ ਵਿਚ ਵਸਦੇ ਇੱਕ ਪੰਜਾਬੀ ਦੀ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਸਾਈਟਸ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਵਿਚ ਸਿੱਪੀ ਗਿੱਲ ਨੂੰ ਖੁੱਲ੍ਹੀ ਲਲਕਾਰ ਦਿੱਤੀ ਗਈ ਹੈ।
ਉਸ ਨੇ ਸਿੱਪੀ ਨੂੰ ਖੁੱਲ੍ਹੀ ਲਲਕਾਰ ਦਿੰਦੇ ਹੋਏ ਕਿਹਾ ਕਿ ਪੰਜਾਬ ਦਾ ਸ਼ਾਇਦ ਇਕ ਵੀ ਅਜਿਹਾ ਪਿੰਡ ਨਹੀਂ ਹੋਵੇਗਾ, ਜਿੱਥੇ ਇਸ ਗੀਤ ਵਾਂਗ ਮੁੰਡਾ ਅਨਾਊਂਸਮੈਂਟ ਕਰਕੇ ਕੁੜੀ ਚੁੱਕਣ ਜਾਵੇ ਤੇ ਉਸ ਨੂੰ ਅੱਗੋਂ ਕੋਈ ਮਰਦ ਨਾ ਮਿਲੇ। ਉਸ ਨੇ ਸਿੱਪੀ ਗਿੱਲ ਵੱਲੋਂ ਆਪਣੇ ਬਚਾਅ 'ਚ ਕਹੀ ਇਸ ਗੱਲ ਦਾ ਵਿਰੋਧ ਵੀ ਕੀਤਾ ਕਿ ਗੀਤ ਸਿਰਫ ਮਨੋਰੰਜਨ ਲਈ ਹੁੰਦੇ ਹਨ। ਇਸ ਦੇ ਨਾਲ ਹੀ ਉਸ ਨੇ ਸੈਂਸਰ ਬੋਰਡ ਦੇ ਮੁੱਦੇ 'ਤੇ ਵੀ ਸਵਾਲ ਚੁੱਕੇ ਕਿ ਪੰਜਾਬੀ ਗਾਇਕਾਂ ਲਈ ਕੋਈ ਸੈਂਸਰ ਬੋਰਡ ਕਿਉਂ ਨਹੀਂ ਹੈ।
ਇਸ ਤੋਂ ਇਲਾਵਾ ਖਬਰਾਂ ਤਾਂ ਇੱਥੇ ਤੱਕ ਆ ਰਹੀਆਂ ਹਨ ਕਿ ਸਿੱਪੀ ਗਿੱਲ ਦੇ ਖਿਲਾਫ ਲੋਕਾਂ ਨੇ ਅਦਾਲਤ ਜਾਣ ਦਾ ਮਨ ਵੀ ਬਣਾ ਲਿਆ ਹੈ ਅਤੇ ਇਕ ਨਾਮਵਰ ਵਕੀਲ ਨੇ ਤਾਂ ਪੁਲਸ ਨੂੰ ਇਸ ਦੀ ਅਰਜ਼ੀ ਵੀ ਦੇ ਦਿੱਤੀ ਹੈ ਤੇ ਹੋਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਸਿੱਪੀ ਗਿੱਲ ਦੇ ਖਿਲਾਫ ਵਧ ਤੋਂ ਵੱਧ ਕੇਸ ਫਾਇਲ ਕਰਨ।
ਜ਼ਿਕਰਯੋਗ ਹੈ ਕਿ ਸਿੱਪੀ ਗਿੱਲ ਦੇ ਨਵੇਂ ਗੀਤ '10 ਮਿੰਟ' ਦੀ ਵੀਡੀਓ ਵਿਚ ਕੁੜੀ ਚੁੱਕਣ ਤੋਂ ਪਹਿਲਾਂ ਇਕ ਗੁਰਦੁਆਰੇ ਵਿਚ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਘਰਾਂ ਵਿਚ ਵੜ ਜਾਣ। ਜਿਸ 'ਤੇ ਲੋਕਾਂ ਵਲੋਂ ਰੋਸ ਜਤਾਇਆ ਜਾ ਰਿਹਾ ਹੈ।
ਗ੍ਰੀਨਲੈਂਡ ਦੀ ਸੱਤਾਧਾਰੀ ਪਾਰਟੀ ਨੇ ਕੀਤਾ ਗਠਜੋੜ
NEXT STORY