ਅੰਮ੍ਰਿਤਸਰ : ਮੈਡੀਕਲ ਕੈਂਪ ਵਿਚ ਅੱਖਾਂ ਦੀ ਰੋਸ਼ਨੀ ਗਵਾ ਚੁੱਕੇ ਮਰੀਜ਼ਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 1-1 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਇਸ ਸਬੰਧੀ ਉਚ ਪੱਧਰੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਅਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਇਸ ਮਾਮਲੇ ਵਿਚ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਵੀ ਰਿਪੋਰਟ ਮੰਗੀ ਹੈ।
ਆਪਣੀਆਂ ਅੱਖਾਂ ਦੀ ਰੋਸ਼ਨੀ ਗਵਾਉਣ ਵਾਲੇ ਮਰੀਜ਼ਾਂ ਸਬੰਧੀ ਬੋਲਦੇ ਹੋਏ ਅੰਮ੍ਰਿਤਸਰ ਦੇ ਡੀ.ਸੀ. ਰਵੀ ਭਗਤ ਨੇ ਗੁਰਦਾਸਪੁਰ ਦੇ ਡੀ.ਸੀ. ਨੂੰ ਉਕਤ ਮਾਮਲੇ 'ਚ ਮੌਜੂਦ ਡਾਕਟਰਾਂ ਵਿਰੁੱਧ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਅਜਨਾਲਾ ਸਥਿਤ ਇਕ ਪਿੰਡ ਵਿਚ ਲੱਗੇ ਕੈਂਪ 'ਚ ਆਪਣੀਆਂ ਅੱਖਾਂ ਦਾ ਇਲਾਜ ਕਰਵਾਉਣ ਪਹੁੰਚੇ 60 'ਚੋਂ ਲਗਭਗ 50 ਲੋਕਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ। ਜਿਸ 'ਤੇ ਅੰਮ੍ਰਿਤਸਰ ਦੇ ਡੀ.ਸੀ. ਰਵੀ ਭਗਤ ਨੇ ਮਾਮਲੇ 'ਤੇ ਉਚ ਪੱਧਰੀ ਕਮੇਟੀ ਬਣਾ ਕੇ ਜਾਂਚ ਕਰਨ ਦੀ ਮੰਗ ਕੀਤੀ ਹੈ।
ਬਾਬਾ ਰਾਮ ਰਹੀਮ ਦੀ ਫਿਲਮ ਰਿਲੀਜ਼ ਨੂੰ ਤਿਆਰ, ਪ੍ਰਚਾਰ ਲਈ ਸ਼ੁਰੂ ਹੋਈ ਚੰਦਾ ਮੁਹਿੰਮ! (ਦੇਖੋ ਤਸਵੀਰਾਂ)
NEXT STORY