ਬਠਿੰਡਾ (ਬਲਵਿੰਦਰ)-ਸਥਾਨਕ ਅਦਾਲਤ ਨੇ ਭੁੱਕੀ ਤਸਕਰੀ ਦੇ ਮਾਮਲੇ ਵਿਚ 3 ਤਸਕਰਾਂ ਨੂੰ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਨਾਰਕੋਟਿਕਸ ਸੈੱਲ ਦੇ ਇੰਚਾਰਜ ਜਗਦੀਸ਼ ਕੁਮਾਰ ਨੇ 2012 ਦੌਰਾਨ ਜੱਸੀ ਬਾਗ ਵਾਲੀ ਨੇੜੇ ਨਾਕਾਬੰਦੀ ਦੌਰਾਨ ਇਕ ਟਰੱਕ ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ ਜਿਸ ਵਿਚ ਮੱਘਰ ਸਿੰਘ ਵਾਸੀ ਮੋਗਾ, ਮਨਜੀਤ ਸਿੰਘ ਵਾਸੀ ਦੁੰਨੇਵਾਲਾ, ਜ਼ਿਲਾ ਮੋਗਾ ਅਤੇ ਹਰਜਿੰਦਰ ਸਿੰਘ ਵਾਸੀ ਫਾਜ਼ਿਲਕਾ ਸਵਾਰ ਸਨ। ਪੁਲਸ ਨੇ ਟਰੱਕ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਪੁਲਸ ਨੂੰ ਸਾਢੇ 10 ਕੁਇੰਟਲ ਭੁੱਕੀ ਬਰਾਮਦ ਹੋਈ।
ਪੁਲਸ ਨੇ ਉਕਤ ਤਿਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਭੁੱਕੀ ਅਤੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਤਿੰਨਾਂ ਖਿਲਾਫ਼ ਥਾਣਾ ਸੰਗਤ ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ। ਉਕਤ ਮਾਮਲਾ ਹੁਣ ਅਦਾਲਤ ਵਿਚ ਵਿਚਾਰ ਅਧੀਨ ਸੀ। ਇਸ ਮਾਮਲੇ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰਦਿਆਂ ਵਧੀਕ ਸੈਸ਼ਨ ਜੱਜ ਫਾਸਟ ਟਰੈਕ ਪਰਮਜੀਤ ਕੌਰ ਦੀ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਤੇ ਤਿੰਨਾਂ ਨੂੰ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਤਿੰਨਾਂ ਨੂੰ 2-2 ਸਾਲ ਦੀ ਵੱਖਰੀ ਸਜ਼ਾ ਭੁਗਤਣੀ ਹੋਵੇਗੀ।
60 ਵਿਅਕਤੀਆਂ ਦੀ ਅੱਖਾਂ ਦੀ ਰੌਸ਼ਨੀ ਖੋਹਣ ਵਾਲਾ ਡਾਕਟਰ ਗ੍ਰਿਫਤਾਰ
NEXT STORY