ਅਜਨਾਲਾ- ਅਜਨਾਲਾ 'ਚ 50 ਦੇ ਕਰੀਬ ਲੋਕਾਂ ਦੀਆਂ ਅੱਖਾਂ ਖਰਾਬ ਕਰਨ ਦਾ ਇਲਜ਼ਾਮ ਝੱਲਣ ਵਾਲੇ ਡਾਕਟਰ ਵਿਵੇਕ ਅਰੋੜਾ ਨੇ ਆਪਣੀ ਸਫਾਈ ਪੇਸ਼ ਕੀਤੀ ਹੈ। ਕੀ ਹੈ ਉਸ ਦੀ ਸਫਾਈ ਤੁਸੀਂ ਆਪ ਹੀ ਇਸ ਵੀਡੀਓ 'ਚ ਸੁਣ ਸਕਦੇ ਹੋ। ਡਾਕਟਰ ਦਾ ਕਹਿਣਾ ਹੈ ਕਿ ਇਸ ਵਿਚ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ।
ਮਰੀਜ਼ਾਂ ਨੇ ਆਪ ਅੱਖਾਂ ਮਲ ਕੇ ਇਨਫੈਕਸ਼ਨ ਕੀਤੀ ਹੈ। ਇਹ ਸੱਚ ਹੈ ਜਾਂ ਝੂਠ ਇਹ ਤਾਂ ਵਿਭਾਗ ਵਲੋਂ ਕੀਤੀ ਜਾ ਰਹੀ ਜਾਂਚ ਵਿਚ ਸਾਹਮਣੇ ਆ ਜਾਵੇਗਾ ਪਰ ਇਕੋ ਸਮੇਂ ਦੌਰਾਨ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੀਆਂ ਅੱਖਾਂ ਖਰਾਬ ਹੋਣਾ ਛੋਟੀ ਗੱਲ ਨਹੀਂ ਹੈ। ਜੇ ਇਕ ਅੱਧੇ ਮਰੀਜ਼ ਦੀ ਗੱਲ ਹੁੰਦੀ ਤਾਂ ਡਾਕਟਰ ਦੇ ਇਸ ਬਿਆਨ 'ਤੇ ਯਕੀਨ ਕੀਤਾ ਜਾ ਸਕਦਾ ਸੀ ਪਰ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਜਾਣੀ ਕਈ ਵਿਵਾਦ ਖੜ੍ਹੇ ਕਰਦੀ ਹੈ। ਡਾਕਟਰ ਸਾਹਿਬ ਭਾਵੇਂ ਜੋ ਮਰਜ਼ੀ ਕਹਿਣ, ਵਿਭਾਗ ਵਲੋਂ ਕਰਵਾਈ ਜਾ ਰਹੀ ਜਾਂਚ ਵਿਚ ਸਭ ਕੁਝ ਸਾਹਮਣੇ ਆ ਹੀ ਜਾਵੇਗਾ।
ਆਪ੍ਰੇਸ਼ਨ ਮਾਮਲਾ; ਪ੍ਰਿੰਸੀਪਲ ਸਕੱਤਰ ਨੇ ਕੀਤਾ ਦੌਰਾ (ਵੀਡੀਓ)
NEXT STORY