ਗੁਰਦਾਸਪੁਰ-  ਗੁਰਦਾਸਪੁਰ ਅੱਖਾਂ ਦੇ ਆਪ੍ਰੇਸ਼ਨ ਮਾਮਲੇ ਨੂੰ ਲੈ ਕੇ ਪੰਜਾਬ ਦੀ ਪ੍ਰਿੰਸੀਪਲ ਸਿਹਤ ਸਕੱਤਰ  ਵਿੰਨੀ ਮਹਾਜਨ ਨੇ ਅੰਮ੍ਰਿਤਸਰ ਦੇ ਇਕ ਹਸਪਤਾਲ 'ਚ ਦਾਖਲ ਇਨ੍ਹਾਂ ਮਰੀਜ਼ਾਂ ਦਾ ਹਾਲ ਚਾਲ  ਪੁੱਛਿਆ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰੀ  ਸਿਹਤ ਮੰਤਰਾਲੇ ਅਤੇ ਸੂਬਾ ਸਰਕਾਰ ਦੇ ਉਪਰਾਲੇ ਨਾਲ ਪੀ. ਜੀ. ਆਈ. ਅਤੇ ਏਮਸ ਦੇ ਮਾਹਿਰ  ਡਾਕਟਰਾਂ ਦੀ ਟੀਮ ਇਨ੍ਹਾਂ ਪੀੜਤਾਂ ਦਾ ਇਲਾਜ ਕਰੇਗੀ। ਇਲਾਜ ਦਾ ਸਾਰਾ ਖਰਚਾ ਸੂਬਾ ਸਰਕਾਰ  ਚੁੱਕੇਗੀ। ਵਿੰਨੀ ਮਹਾਜਨ ਨੇ ਦੱਸਿਆ ਕਿ ਸਰਕਾਰ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰੇਗੀ। 
ਜ਼ਿਕਰਯੋਗ  ਹੈ ਕਿ ਅਜਨਾਲਾ ਦੇ ਗੱਗੋਮਾਹਲ ਇਲਾਕੇ 'ਚ ਇਕ ਗੁਰਦੁਆਰੇ 'ਚ ਗੁਰਦਾਸਪੁਰ ਦੀ ਸੰਸਥਾ  ਗੁਰੂ ਨਾਨਕ ਸੇਵਾ ਇੰਟਰਨੈਸ਼ਨਲ ਵਲੋਂ ਅੱਖਾਂ ਦਾ ਮੈਡੀਕਲ ਕੈਂਪ ਲਗਾਇਆ ਗਿਆ ਸੀ ਜਿਸ 'ਚ  64 ਲੋਕਾਂ ਦੇ ਅੱਖਾਂ ਦੇ ਆਪ੍ਰੇਸ਼ਨ ਕੀਤੇ ਗਏ, ਜਿਸ ਤੋਂ ਬਾਅਦ 15 ਲੋਕਾਂ ਦੀ ਅੱਖਾਂ ਦੀ  ਰੌਸ਼ਨੀ ਚਲੀ ਗਈ ਸੀ।
ਸੁਖਬੀਰ ਨੇ ਸਿੱਖ ਨਜ਼ਰਬੰਦਾਂ ਲਈ ਰਾਜਨਾਥ ਸਿੰਘ ਨੂੰ ਭੇਜਿਆ ਪੱਤਰ
NEXT STORY