ਪਠਾਨਕੋਟ-ਇੱਥੋਂ ਦੇ ਇਕ ਮੁਹੱਲੇ 'ਚ ਬਲਾਤਕਾਰ ਪੀੜਤ ਕੁੜੀ ਦੇ ਰਿਸ਼ਤੇ ਦੀ ਗੱਲ ਜਿੱਥੇ ਵੀ ਪੱਕੀ ਹੁੰਦੀ, ਬਲਾਤਕਾਰੀ ਉੱਥੇ ਜਾ ਕੇ ਹੀ ਮੁੰਡੇ ਵਾਲਿਆਂ ਨੂੰ ਧਮਕੀ ਦੇ ਆ ਜਾਂਦਾ ਅਤੇ ਰਿਸ਼ਤੇ ਦੀ ਬਣੀ-ਬਣਾਈ ਗੱਲ ਵਿਗਾੜ ਦਿੰਦਾ। ਇਸ ਤੋਂ ਕੁੜੀ ਦੇ ਘਰ ਵਾਲੇ ਕਾਫੀ ਪਰੇਸ਼ਾਨ ਹੋ ਚੁੱਕੇ ਹਨ ਅਤੇ ਇਸ ਵਾਰ ਵੀ ਇਸ ਦੋਸ਼ੀ ਨੇ ਕੁੜੀ ਦਾ ਰਿਸ਼ਤਾ ਤੁੜਵਾ ਦਿੱਤਾ।
ਜਾਣਕਾਰੀ ਮੁਤਾਬਕ ਪੀੜਤਾ ਨੇ 27 ਨਵੰਬਰ ਨੂੰ ਐੱਸ. ਐੱਸ. ਪੀ. ਨੂੰ ਮਿਲ ਕੇ ਸ਼ਿਕਾਇਤ ਕੀਤੀ ਸੀ, ਜਿਸ 'ਚ ਉਸ ਨੇ ਮੁਹੱਲੇ ਦੇ ਹੀ ਇਕ ਵਿਅਕਤੀ 'ਤੇ ਪਿਛਲੇ 4 ਸਾਲਾਂ ਤੋਂ ਉਸ ਨੂੰ ਡਰਾ-ਧਮਕਾ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ ਸਨ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਨਾਲ ਬਲਾਤਕਾਰ ਕਰਨ ਵਾਲਾ ਦੋਸ਼ੀ ਚਾਰ ਵਾਰ ਉਸ ਦਾ ਰਿਸ਼ਤਾ ਤੁੜਵਾ ਚੁੱਕਾ ਹੈ। ਇਸ ਵਾਰ ਵੀ ਉਸ ਦੀ ਬੇਟੀ ਦਾ ਰਿਸ਼ਤਾ ਜਲੰਧਰ 'ਚ ਹੋਇਆ ਸੀ।
ਪਿਤਾ ਨੇ ਦੱਸਿਆ ਕਿ ਪੂਰਾ ਪਰਿਵਾਰ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਅਤੇ ਵਿਆਹ 6 ਦਸੰਬਰ ਨੂੰ ਹੋਣਾ ਸੀ ਪਰ ਐਨ ਮੌਕੇ 'ਤੇ ਬਲਾਤਕਾਰੀ ਕੁੜੀ ਦੇ ਸਹੁਰੇ ਘਰ ਪਹੁੰਚ ਗਿਆ ਅਤੇ ਉਨ੍ਹਾਂ ਨੂੰ ਧਮਕੀਆਂ ਦੇ ਕੇ ਉਸ ਨੇ ਇਹ ਰਿਸ਼ਤਾ ਵੀ ਤੁੜਾ ਦਿੱਤਾ। ਕੁੜੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਐੱਸ. ਐੱਸ. ਪੀ. ਨੂੰ ਇਨਸਾਫ ਦੀ ਗੁਹਾਰ ਲਗਾਈ ਹੈ ਪਰ ਅਜੇ ਤੱਕ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਕਾਰਨ ਉਨ੍ਹਾਂ ਨੇ ਪੁਲਸ ਨੇ ਦੋਸ਼ੀ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
3 ਕਬੱਡੀ ਖਿਡਾਰੀਆਂ 'ਤੇ 2 ਸਾਲ ਦੀ ਪਾਬੰਦੀ
NEXT STORY