ਕਪੂਰਥਲਾ : ਇਕ ਪਿੰਡ ਦੀ ਪੰਚਾਇਤ ਵਲੋਂ ਇਕ ਆਦਮੀ ਨੂੰ ਇਹ ਤਰਕ ਦੇ ਕੇ ਉਸੇ ਦੀ ਜ਼ਮੀਨ 'ਤੇ ਹੀ ਮਕਾਨ ਨਹੀਂ ਬਣਾਉਣ ਦਿੱਤਾ ਗਿਆ ਕਿ ਇਹ ਜ਼ਮੀਨ ਉਸ ਦੀ ਨਹੀਂ ਸਗੋਂ ਪੰਚਾਇਤ ਦੀ ਹੈ। ਪੰਚਾਇਤ ਵਲੋਂ ਘਰ ਨਾ ਬਣਾਉਣ ਦੇਣ ਕਾਰਨ ਉਹ ਪਰਿਵਾਰ ਵਾਲਾ ਆਦਮੀ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਸਮੇਤ ਠੰਡ ਤੋਂ ਬਚਣ ਲਈ ਉਥੇ ਹੀ ਤੰਬੂ ਲਗਾ ਕੇ ਰਹਿਣ ਲੱਗ ਪਿਅ। ਇਸ ਦੌਰਾਨ ਸ਼ੁੱਕਰਵਾਰ ਨੂੰ ਉਸ 8 ਸਾਲਾਂ ਬੱਚੀ ਨਿਸ਼ੂ ਦੀ ਮੌਤ ਹੋ ਗਈ। ਬੱਚੀ ਦੇ ਮਾਤਾ-ਪਿਤਾ ਨੇ ਕਿਹਾ ਕਿ ਬੱਚੀ ਦੀ ਮੌਤ ਠੰਡ ਨਾਲ ਹੋਈ ਹੈ ਅਤੇ ਇਸ ਦੀ ਜ਼ਿੰਮੇਵਾਰੀ ਪੰਚਾਇਤ ਦੀ ਹੈ। ਉਕਤ ਘਟਨਾ ਪਿੰਡ ਭੀਲਾ ਦੀ ਹੈ। ਬੱਚੀ ਦੀ ਹੋਈ ਮੌਤ ਤੋਂ ਬਾਅਦ ਪੰਚਾਇਤ ਨੇ ਪੀੜਤਾਂ ਨੂੰ 5 ਮਰਲੇ ਦਾ ਪਲਾਟ ਅਤੇ ਇਕ ਕਮਰਾ ਬਣਵਾ ਕੇ ਦੇਣ ਦਾ ਵਾਅਦਾ ਕੀਤਾ।
ਮ੍ਰਿਤਕ ਬੱਚੀ ਨਿਸ਼ੂ ਦੇ ਪਿਤਾ ਅਜਾਇਬ ਸਿੰਘ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਉਸ ਨੇ ਪਿੰਡ ਦੇ ਇਕ ਵਿਅਕਤੀ ਤੋਂ ਦੋ ਮਰਲੇ ਜਗ੍ਹਾ ਖਰੀਦੀ ਅਤੇ ਤੰਬੂ ਲਗਾ ਕੇ ਰਹਿਣ ਲੱਗ ਪਿਆ। ਮਕਾਨ ਬਣਾਉਣ ਲਈ ਜਦੋਂ ਉਸ ਨੇ ਜ਼ਮੀਨ 'ਤੇ ਇੱਟਾਂ ਸੁਟਵਾਈਆਂ ਤਾਂ ਸਰਪੰਚ ਨੇ ਅੜਚਣ ਪਾ ਦਿੱਤੀ, ਕਿਹਾ ਕਿ ਇਹ ਜਗ੍ਹਾ ਪੰਚਾਇਤੀ ਹੈ। ਅਜਾਇਬ ਸਿੰਘ ਨੇ ਠੰਡ ਵਧਣ ਦੀ ਗੱਲ ਕਹਿ ਕੇ ਮਕਾਨ ਬਣਾਉਣ ਦੇਣ ਦੀ ਗੁਹਾਰ ਵੀ ਲਗਾਈ ਪਰ ਫਿਰ ਵੀ ਸਰਪੰਚ ਨਹੀਂ ਮੰਨਿਆ। ਇਸ ਦੌਰਾਨ ਸ਼ੁੱਕਰਵਾਰ ਨੂੰ ਉਸ ਦੀ ਅੱਠ ਸਾਲ ਦੀ ਬੇਟੀ ਦੀ ਮੌਤ ਹੋ ਗਈ। ਇਥੇ ਦੱਸਣਯੋਗ ਹੈ ਕਿ ਅਜਾਇਬ ਸਿੰਘ ਹੈਂਡੀਕੈਪਡ ਹੈ ਅਤੇ ਉਨ੍ਹਾਂ ਦਾ ਦੋ ਸਾਲ ਦਾ ਬੇਟਾ ਹਰਮਨ ਅਤੇ ਸੱਤ ਮਹੀਨਿਆਂ ਦੀ ਬੱਚੀ ਊਸ਼ਾ ਹੈ।
ਸੁਖਬੀਰ ਬਾਦਲ ਨੇ ਮੋਦੀ ਨੂੰ ਲਿਖਿਆ ਖ਼ਤ
NEXT STORY