ਚੰਡੀਗੜ੍ਹ : ਇਹ ਹੈ ਰਾਜਪੁਰਾ-ਚੰਡੀਗੜ੍ਹ ਰੋਡ। ਜਿਥੇ ਸਭ ਕੁਝ ਠੀਕ-ਠਾਕ ਦਿੱਖ ਰਿਹਾ ਹੈ ਪਰ ਕੁਝ ਸਮੇਂ ਬਾਅਦ ਤੁਸੀਂ ਜੋ ਕੁੱਝ ਦੇਖੋਗੇ ਉਹ ਬਹੁਤ ਹੀ ਭਿਆਨਕ ਹੋਵੇਗਾ। ਇਹ ਜਿਹੜਾ ਟਰੱਕ ਆਉਂਦਾ ਤੁਸੀਂ ਦੇਖ ਰਹੇ ਹੋ, ਉਹ ਟਰੱਕ ਨਹੀਂ ਛੇ ਲੋਕਾਂ ਦੀ ਮੌਤ ਹੈ।
ਇਹ ਟਰੱਕ ਇਕ ਸਵਾਰੀਆਂ ਦੇ ਭਰੇ ਆਟੋ ਨਾਲ ਟਕਰਾਇਆ ਅਤੇ ਮੌਕੇ 'ਤੇ ਹੀ ਛੇ ਲੋਕਾਂ ਦੀ ਮੌਤ ਹੋ ਗਈ। ਤੁਸੀਂ ਦੇਖ ਸਕਦੇ ਹੋ ਕਿ ਇਹ ਟਰੱਕ ਸਿੱਧਾ ਆਉਂਦਾ-ਆਉਂਦਾ ਇਕਦਮ ਸੱਜੇ ਪਾਸੇ ਮੁੜ ਗਿਆ ਅਤੇ ਆਟੋ ਨਾਲ ਬੁਰੀ ਤਰ੍ਹਾਂ ਟਕਰਾ ਗਿਆ। ਇੰਨਾ ਹੀ ਨਹੀਂ ਟਰੱਕ ਡਰਾਈਵਰ ਘਟਨਾ ਦੇ ਤੁਰੰਤ ਬਾਅਦ ਉਥੋਂ ਭੱਜ ਗਿਆ।
ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ ਕਿਉਂਕਿ ਘਟਨਾ ਦੇ ਇਕ ਸੈਕਿੰਡ ਪਹਿਲਾਂ ਉਥੋਂ ਇਕ ਮੋਟਰਸਾਈਕਲ ਨਿਕਲ ਕੇ ਗਿਆ ਸੀ ਅਤੇ ਸਾਹਮਣੇ ਤੋਂ ਆ ਰਿਹਾ ਟਰੱਕ ਵੀ ਵਾਲ-ਵਾਲ ਬਚ ਗਿਆ। ਇਸ ਟਰੱਕ ਡਰਾਈਵਰ ਦੀ ਲਾਪਰਵਾਹੀ ਨਾਲ ਸਿਰਫ 8 ਸੈਕਿੰਡ ਵਿਚ 6 ਜਾਨਾਂ ਚਲੀਆਂ ਗਈਆਂ।
ਟਰਾਲੀ-ਸਾਈਕਲ ਟੱਕਰ 'ਚ ਇਕ ਦੀ ਮੌਤ
NEXT STORY