ਨਵੀਂ ਦਿੱਲੀ- ਦੂਰਸੰਚਾਰ ਵਿਭਾਗ ਦੀ ਇਕ ਕਮੇਟੀ ਨੇ ਸੀ.ਡੀ.ਐਮ.ਏ. ਸਪੈਕਟ੍ਰਮ ਦੀ ਨਿਲਾਮੀ ਲਈ ਬੇਸਿਕ ਕੀਮਤ 3646 ਕਰੋੜ ਰੁਪਏ ਪ੍ਰੀਤ ਮੈਗਾਹਾਰਟਜ਼ ਰੱਖਣ ਦਾ ਸੁਝਾਓ ਦਿੱਤਾ ਹੈ। ਇਹ ਦੂਰਸੰਚਾਰ ਰੈਗੂਲੇਟਰੀ ਟਰਾਈ ਦੀ ਸਿਫਾਰਿਸ਼ ਨਾਲ 17 ਫੀਸਦੀ ਵਧੇਰੇ ਹੈ।
ਦੂਰਸੰਚਾਰ ਵਿਭਾਗ ਦੀ ਇਕ ਅੰਦਰੂਨੀ ਕਮੇਟੀ ਨੇ ਜੋ ਕੀਮਤ ਦਾ ਸੁਝਾਅ ਦਿੱਤਾ ਹੈ, ਉਹ ਪ੍ਰੀਮੀਅਮ 900 ਮੈਗਾਹਰਟਜ਼ ਬੈਂਡ ਦੇ ਲਗਭਗ ਬਰਾਬਰ ਹੀ ਹੈ। ਇਸ ਬੈਂਡ ਨੂੰ ਹੋਰ ਜੀ.ਐਸ.ਐਮ. ਪ੍ਰੀਕਵੈਂਸੀ ਬੈਂਡ ਦੀ ਤੁਲਨਾ 'ਚ ਜ਼ਿਆਦਾ ਬਿਹਤਰ ਮੰਨਿਆ ਜਾਂਦਾ ਹੈ। ਪਿਛਲੇ ਮਹੀਨੇ ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਪ੍ਰੀਤ ਮੈਗਾਹਾਰਟਜ਼ ਆਧਾਰ ਕੀਮਤ 3104 ਕਰੋੜ ਰੁਪਏ ਦੀ ਸਿਫਾਰਸ਼ ਕੀਤੀ ਸੀ। ਇਸ ਰੈਗੂਲੇਟਰੀ ਵਲੋਂ ਇਸ ਸਾਲ ਫਰਵਰੀ ਵਿਚ ਸੁਝਾਏ ਗਏ ਮੁੱਲ ਤੋਂ 15 ਫੀਸਦੀ ਵਧੇਰੇ ਹੈ। ਇਕ ਅਧਿਕਾਰਿਤ ਸੂਤਰ ਅਨੁਸਾਰ ਦੂਰਸੰਚਾਰ ਵਿਭਾਗ ਦੀ ਕਮੇਟੀ ਟਰਾਈ ਦੇ ਵਿਚਾਰ 'ਤੇ ਗੌਰ ਕਰਨ ਸਬੰਧੀ ਸਹਿਮਤ ਹੋਈ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਡਾਟਾ ਸੇਵਾਵਾਂ ਦੀ ਮੰਗ ਅਤੇ ਅੰਦਾਜ਼ਨ ਗਾਹਕਾਂ ਦੀ ਗਿਣਤੀ 'ਚ ਵਾਧੇ ਨੂੰ ਬੇਧਿਆਨ ਨਹੀਂ ਕੀਤਾ ਜਾ ਸਕਦਾ। ਕਮੇਟੀ ਦੇ ਵਿਚਾਰਾਂ ਨੂੰ ਅੰਤਰ-ਮੰਤਰਾਲਾ ਕਮੇਟੀ ਦੂਰਸੰਚਾਰ ਕਮਿਸ਼ਨ ਦੇ ਸਾਹਮਣੇ ਰੱਖਿਆ ਜਾ ਸਕਦਾ ਹੈ। ਕਮਿਸ਼ਨ ਦੀ ਮੀਟਿੰਗ 8 ਦਸੰਬਰ ਨੂੰ ਹੋ ਰਹੀ ਹੈ। ਸਰਕਾਰ ਨੇ ਮਹਾਰਾਸ਼ਟਰ, ਜੰਮੂ-ਕਸ਼ਮੀਰ, ਮੁੰਬਈ, ਆਂਧਰਾ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਪੰਜਾਬ, ਪੂਰਬੀ ਉੱਤਰ ਪ੍ਰਦੇਸ਼, ਆਸਾਮ, ਬਿਹਾਰ ਅਤੇ ਹਿਮਾਚਲ ਪ੍ਰਦੇਸ਼ ਦੇ 11 ਸੇਵਾ ਖੇਤਰਾਂ ਵਿਚ ਸੀ.ਡੀ.ਐਮ.ਏ. ਸਪੈਕਟ੍ਰਮ ਨਿਲਾਮੀ ਦੀ ਪੇਸ਼ਕਸ਼ ਰੱਖੀ ਹੈ।
ਰੇਲਵੇ ਦੀ ਨੁਹਾਰ ਬਦਲਣ ਦੇ ਲਈ 100 ਅਰਬ ਡਾਲਰ ਤੋਂ ਵੱਧ ਦੇ ਨਿਵੇਸ਼ ਦੀ ਜ਼ਰੂਰਤ : ਪ੍ਰਭੂ
NEXT STORY