ਨਵੀਂ ਦਿੱਲੀ- ਬਿੱਗ ਬੌਸ ਸੀਜ਼ਨ 6 'ਚ ਆਪਣੀਆਂ ਪੁੱਠੀਆਂ-ਸਿੱਧੀਆਂ ਹਰਕਤਾਂ ਕਾਰਨ ਸਾਰਿਆਂ ਦਾ ਮਨੋਰੰਜਨ ਕਰਕੇ ਮਸ਼ਹੂਰ ਹੋਏ ਇਮਾਮ ਸਿਦਿੱਕੀ ਨੂੰ ਇਸ ਸੀਜ਼ਨ 'ਚ ਵੀ ਚੈਲੰਜਰ ਦੇ ਤੌਰ 'ਤੇ ਐਂਟਰੀ ਕਰਨ ਦਾ ਮੌਕਾ ਮਿਲਿਆ ਸੀ, ਜਿਹੜਾ ਕਿ ਉਨ੍ਹਾਂ ਨੇ ਠੁਕਰਾ ਦਿੱਤਾ। ਇਸ ਦੀ ਵਜ੍ਹਾ ਉਸ ਵਲੋਂ ਕੀਤੀ ਗਈ ਰੁਪਿਆਂ ਦੀ ਮੰਗ ਹੈ ਪਰ ਇਸ ਮੰਗ ਨਾਲ ਉਹ ਇਕ ਵਾਰ ਮੁੜ ਸਲਮਾਨ ਖਾਨ 'ਤੇ ਟਿੱਪਣੀ ਕਰਦੇ ਨਜ਼ਰ ਆਏ। ਖਬਰਾਂ ਮੁਤਾਬਕ ਇਮਾਮ ਦਾ ਕਹਿਣਾ ਹੈ ਕਿ ਜਦੋਂ ਸੁਪਰਸਟਾਰ ਸਲਮਾਨ ਖਾਨ ਨੂੰ ਟੀ. ਵੀ. ਲਈ 100 ਕਰੋੜ ਰੁਪਏ ਮਿਲ ਸਕਦੇ ਹਨ ਤਾਂ ਉਸ ਵਰਗੇ ਟੀ. ਵੀ. ਕਿੰਗ ਨੂੰ 10 ਕਰੋੜ ਰੁਪਏ ਮਿਲਣੇ ਚਾਹੀਦੇ ਹਨ।
ਹਾਲਾਂਕਿ ਕਲਰਸ ਚੈਨਲ ਦੇ ਸੀ. ਈ. ਓ. ਰਾਜ ਨਾਇਕ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਦੱਸਣਯੋਗ ਹੈ ਕਿ ਬਿੱਗ ਬੌਸ ਸੀਜ਼ਨ 6 ਦੇ ਇਕ ਐਪੀਸੋਡ ਦੌਰਾਨ ਇਮਾਮ ਦੀ ਸਲਮਾਨ ਨਾਲ ਤਕਰਾਰ ਹੋ ਗਈ ਸੀ। ਇਮਾਮ ਨੇ ਤਾਂ ਇਥੋਂ ਤਕ ਕਹਿ ਦਿੱਤਾ ਸੀ ਕਿ ਸਲਮਾਨ ਦੇ ਟਿਪਿਕਲ ਸਟਾਈਲ ਦਾ ਸਮਾਂ ਖਤਮ ਹੋ ਚੁੱਕਾ ਹੈ। ਇਸ ਤੋਂ ਬਾਅਦ ਇਮਾਮ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਸਲਮਾਨ ਨਾਲ ਹੋਈ ਬਹਿਸ ਦਾ ਕੋਈ ਅਫਸੋਸ ਨਹੀਂ ਹੈ।
ਆਮਿਰ ਖਾਨ ਦੀ ਜ਼ੁਬਾਨ 'ਤੇ ਚੜਿਆ ਬਿਹਾਰ ਦਾ ਲਿੱਠੀ ਚੋਖਾ
NEXT STORY