ਪਟਨਾ- ਆਪਣੀ ਆਉਣ ਵਾਲੀ ਫਿਲਮ 'ਪੀਕੇ' ਦੀ ਪ੍ਰਮੋਸ਼ਨ ਲਈ ਬਿਹਾਰ ਪਹੁੰਚੇ ਮਿਸਟਰ ਪਰਫੈਕਨਿਸਟ ਆਮਿਰ ਖਾਨ ਨੇ ਲਿੱਠੀ ਚੋਖੇ ਦਾ ਖੂਬ ਮਜ਼ਾ ਲਿਆ। ਪਟਨਾ ਚਿੜੀਆਘਰ ਦੇ ਗੇਟ ਨੰਬਰ ਇਕ 'ਤੇ ਸਥਿਤ ਰਾਜ ਸਟੀਟਸ ਦੇ ਮਾਲਕ ਬਿਹਾਰੀ ਰਾਏ ਦੀ ਦੁਕਾਨ 'ਤੇ ਉਨ੍ਹਾਂ ਨੇ ਇਸ ਪਕਵਾਨ ਦਾ ਮਜ਼ਾ ਲਿਆ। ਬਾਲੀਵੁੱਡ ਸਟਾਰ ਉਨ੍ਹਾਂ ਦੀ ਦੁਕਾਨ ਤੋਂ ਦੂਜੀ ਵਾਰ ਇਸ ਪਕਵਾਨ ਦਾ ਮਜ਼ਾ ਲੈ ਚੁੱਕੇ ਹਨ। ਆਮਿਰ ਨੇ ਕਿਹਾ ਕਿ ਉਨ੍ਹਾਂ ਦੇ ਟੀ. ਵੀ. ਪ੍ਰੋਗਰਾਮ 'ਸਤਿਅਮੇਯ ਜਯਤੇ' ਕਾਰਨ ਉਨ੍ਹਾਂ ਨੂੰ 200 ਕਰੋੜ ਦਾ ਨੁਕਸਾਨ ਹੋਇਆ ਪਰ ਲੋਕਾਂ ਦੇ ਪਿਆਰ ਅੱਗੇ ਇਨ੍ਹਾਂ ਦਾ ਕੋਈ ਮੋਲ ਨਹੀਂ ਹੈ। ਪਟਨਾ ਦੇ ਪੀ. ਐਂਡ. ਮਾਲ 'ਚ ਉਨ੍ਹਾਂ ਨੇ ਫਿਲਮ ਬਾਰੇ ਕੁਝ ਵੀ ਦੱਸਣ ਤੋਂ ਮਨ੍ਹਾਂ ਕੀਤਾ। ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਜੇਕਰ ਫਿਲਮ 'ਪੀਕੇ' 'ਚ ਕੋਈ ਹੋਰ ਕਿਰਦਾਰ ਨਿਭਾਉਂਦਾ ਤਾਂ ਉਹ ਕੋਣ ਹੁੰਦਾ। ਉੁਨ੍ਹਾਂ ਨੇ ਰਣਬੀਰ ਕਪੂਰ ਦਾ ਨਾਂ ਲਿਆ। ਭੋਜਪੁਰੀ ਡਾਇਲਾਗ ਅਤੇ ਫਿਲਮ ਦੇ ਪੋਸਟਰ ਨੂੰ ਲੈ ਕੇ ਚਰਚਾ 'ਚ ਆਈ 'ਪੀਕੇ' ਫਿਲਮ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਲਈ ਖੁਦ ਬਨਾਰਸ ਪਹੁੰਚੇ। ਫਿਲਮ ਦੇ ਨਿਰਮਾਤਾ ਰਾਜਕੁਮਾਰ ਹਿਰਾਨੀ ਅਤੇ ਵਿਧੁ ਵਿਨੋਦ ਚੋਪੜਾ ਦੇ ਨਾਲ ਆਮਿਰ ਖਾਨ ਐਤਵਾਰ ਨੂੰ ਆਪਣੇ ਸੁਪਰਹਿੱਟ ਫਿਲਮ ' 3 ਇਡੀਅਟ' ਦੀ ਸਕ੍ਰੀਨਿੰਗ 'ਚ ਵੀ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਆਮਿਰ '3 ਇਡੀਅਟ' ਦੇ ਪ੍ਰਚਾਰ ਲਈ ਆਪਣੇ ਭੇਸ ਬਦਲ ਕੇ ਵਾਰਾਣਸੀ ਆਏ ਸਨ।
'ਜਗ ਬਾਣੀ' ਦੇ ਵਿਹੜੇ ਪੁੱਜੀ ਸੋਨਾਕਸ਼ੀ ਨੇ ਦਿਲ ਦੀਆਂ ਗੱਲਾਂ ਕੀਤੀਆਂ ਸਾਂਝੀਆਂ (ਦੇਖੋ ਤਸਵੀਰਾਂ)
NEXT STORY