ਮੁੰਬਈ- ਸ਼ੁੱਕਰਵਾਰ ਨੂੰ ਰੋਡੀਜ਼ ਬਣਨ ਦੀ ਤਮੰਨਾ ਰੱਖਣ ਵਾਲੇ ਇਕ ਲੜਕੇ ਨੇ ਆਪਣੇ ਟਵਿਟਰ ਹੈਂਡਲ 'ਤੇ ਸ਼ੋਅ ਦੀ ਜੱਜ ਈਸ਼ਾ ਦਿਓਲ ਨੂੰ ਖੁੱਲ੍ਹਾ ਚੈਲੰਜ ਦੇ ਦਿੱਤਾ। ਈਸ਼ਾ ਪਹਿਲੀ ਵਾਰ ਇਸ ਸ਼ੋਅ ਦੀ ਜੱਜ ਬਣ ਰਹੀ ਹੈ। ਇਸ ਅਣਜਾਣ ਲੜਕੇ ਨੇ ਈਸ਼ਾ ਨੂੰ ਖੁੱਲ੍ਹਾ ਚੈਲੰਜ ਦਿੰਦਿਆਂ ਕਿਹਾ ਕਿ ਉਹ ਪੁਣੇ ਆਡਿਸ਼ਨ ਦੇਣ ਆ ਰਿਹਾ ਹੈ ਤੇ ਜੇਕਰ ਈਸ਼ਾ 'ਚ ਹਿੰਮਤ ਹੈ ਤਾਂ ਉਸ ਨਾਲ ਗੱਲ ਕਰੇ ਜਾਂ ਫਿਰ ਉਸ ਨੂੰ ਬਾਹਰੋਂ ਬਾਹਰ ਵਾਪਸ ਭੇਜ ਦੇਵੇ।
ਈਸ਼ਾ ਨੇ ਇਸ 'ਤੇ ਕਿਹਾ ਕਿ ਉਹ ਉਸ ਵਿਅਕਤੀ ਦਾ ਇੰਤਜ਼ਾਰ ਕਰ ਰਹੀ ਹੈ। ਉਸ ਨੇ ਕਿਹਾ ਕਿ ਹਰ ਕਿਸੇ ਨੂੰ ਟਵਿਟਰ 'ਤੇ ਆਪਣੀ ਗੱਲ ਕਹਿਣ ਦਾ ਹੱਕ ਹੈ ਪਰ ਉਕਤ ਵਿਅਕਤੀ ਨੇ ਆਪਣੀ ਹੱਦ ਪਾਰ ਕਰ ਦਿੱਤੀ ਹੈ। ਉਸ ਨੇ ਕਿਹਾ ਕਿ ਉਹ ਧਰਮਿੰਦਰ ਦੀ ਬੇਟੀ ਹੈ ਤੇ ਕਿਸੇ ਤੋਂ ਵੀ ਨਹੀਂ ਡਰਦੀ। ਉਸ ਨੇ ਉਸ ਦਾ ਟਵੀਟ ਦੇਖਿਆ ਹੈ ਤੇ ਜੇਕਰ ਉਹ ਇਸ ਦਾ ਜਵਾਬ ਦੇਵੇਗੀ ਤਾਂ ਇਸ ਨਾਲ ਉਸ ਦਾ ਹੌਸਲਾ ਵੱਧ ਜਾਵੇਗਾ। ਇਸ ਲਈ ਉਹ ਉਸ ਨੂੰ ਆਡਿਸ਼ਨ ਸਮੇਂ ਹੀ ਮਿਲਣਾ ਚਾਹੁੰਦੀ ਹੈ।
ਫਿਲਮਾਂ 'ਚ ਹਿੱਟ ਪਰ ਡਾਂਸ 'ਚ ਫਲਾਪ ਹਨ ਇਹ ਸਿਤਾਰੇ (ਦੇਖੋ ਤਸਵੀਰਾਂ)
NEXT STORY