ਮੁੰਬਈ- ਅਜੇ ਦੇਵਗਨ ਦੀ ਫਿਲਮ 'ਐਕਸ਼ਨ ਜੈਕਸਨ' ਨੂੰ ਬਾਕਸ ਆਫਿਸ 'ਤੇ ਵਧੀਆ ਸ਼ੁਰੂਆਤ ਮਿਲੀ ਹੈ। ਫਿਲਮ ਨੇ ਓਪਨਿੰਗ 'ਚ 12 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ। ਟ੍ਰੇਲਰ ਦੇ ਵਾਂਗ ਫਿਲਮ 'ਚ ਵੀ ਜ਼ਬਰਦਸਤ ਐਕਸ਼ਨ ਜੈਕਸਨ ਦਿਖਾਈ ਦੇ ਰਿਹਾ ਹੈ। ਵਧੀਆ ਗੱਲ ਇਹ ਹੈ ਕਿ ਅਜੇ ਦੇਵਗਨ ਨੇ ਪਹਿਲੀ ਵਾਰ ਕਿਸੇ ਫਿਲਮ 'ਚ ਚੰਗੀ ਤਰ੍ਹਾਂ ਡਾਂਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜੇ ਦੇਵਗਨ ਨੇ ਫਿਲਮ ਦੇ ਗੀਤ 'ਛਿਛੋਰਾ ਪੀਆ', 'ਕੀੜਾ', 'ਪੰਜਾਬੀ ਮਸਤ' ਲੱਗਭਗ ਹਰ ਗੀਤ 'ਚ ਡਾਂਸ ਕੀਤਾ ਹੈ। ਹਾਲਾਂਕਿ ਇਹ ਡਾਂਸ ਕਿੰਨਾ ਵਧੀਆ ਹੈ। ਇਸ ਬਾਰੇ ਤਾਂ ਸਿਰਫ ਦਰਸ਼ਕ ਹੀ ਦਸ ਸਕਦੇ ਹਨ। ਫਿਲਮ ਦੇ ਨਿਰਦੇਸ਼ਕ ਜ਼ਬਰਦਸਤ ਡਾਂਸਰ ਹਨ। ਅਜਿਹੇ 'ਚ ਉਨ੍ਹਾਂ ਨੇ ਅਜੇ ਦੇ ਡਾਂਸ ਨੂੰ ਲੈ ਕੇ ਬਹੁਤ ਮਿਹਨਤ ਵੀ ਕਰਵਾਈ ਪਰ ਜਦੋਂ ਉਨ੍ਹਾਂ ਦੇ ਡਾਂਸ ਦੀ ਤੁਲਨਾ ਰਿਤਿਕ ਰੋਸ਼ਨ, ਸ਼ਾਹਿਦ ਕਪੂਰ ਵਰਗੇ ਸਿਤਾਰਿਆਂ ਨਾਲ ਕੀਤੀ ਜਾਂਦੀ ਹੈ ਤਾਂ ਅਜੇ ਡਾਂਸਿੰਗ ਰੇਸ 'ਚ ਬਹੁਤ ਪਿੱਛੇ ਰਹਿ ਜਾਂਦੇ ਹਨ। ਅਜਿਹੇ 'ਚ ਉਨ੍ਹਾਂ ਨੂੰ ਬਾਲੀਵੁੱਡ ਦੇ ਖਰਾਬ ਡਾਂਸਰ ਕਹਿਣਾ ਗਲਤ ਨਹੀਂ ਹੋਵੇਗਾ। ਐਕਟਿੰਗ 'ਚ ਸੁਪਰਸਟਾਰ ਡਾਂਸਿੰਗ 'ਚ ਸੁਪਰਫਲਾਪ ਬਾਲੀਵੁੱਡ 'ਚ ਕੁਝ ਅਜਿਹੇ ਸਿਤਾਰੇ ਹੋਰ ਵੀ ਹਨ। ਅਜੇ ਦੇਵਗਨ ਨੇ ਸਿਰਫ ਆਪਣੀ ਐਕਟਿੰਗ ਦੇ ਦਮ 'ਤੇ ਬਾਲੀਵੁੱਡ 'ਚ ਆਪਣੀ ਪਛਾਣ ਬਣਾਈ ਹੈ। ਇਸ ਤੋਂ ਇਲਾਵਾ ਅਭਿਸ਼ੇਕ ਬੱਚਨ, ਜਾਨ ਇਬਰਾਹਿਮ, ਸੰਨੀ ਦਿਓਲ, ਨਾਨਾ ਪਾਟੇਕਰ ਅਤੇ ਕਈ ਹੋਰ ਦੂਜੇ ਸਟਾਰ ਸ਼ਾਮਲ ਹਨ ਪਰ ਜਦੋਂ ਗੱਲ ਡਾਂਸ ਦੀ ਆਉਂਦੀ ਹੈ ਤਾਂ ਇਹ ਉਸ ਦੋੜ 'ਚ ਥੋੜ੍ਹੇ ਪਿੱਛੇ ਰਹਿ ਜਾਂਦੇ ਹਨ।
ਆਸ਼ਾ ਭੋਸਲੇ ਨੂੰ ਮਿਲੇਗਾ ਲਾਈਫ ਟਾਈਮ ਅਚੀਵਮੈਂਟ ਐਵਾਰਡ
NEXT STORY