ਪਟਨਾ- ਆਮਿਰ ਖਾਨ ਦੀ ਆਉਣ ਵਾਲੀ ਫਿਲਮ 'ਪੀਕੇ' ਦੇ ਕਿਰਦਾਰ ਨੂੰ ਫਿਲਮੀ ਕੈਰੀਅਰ 'ਚ ਸਭ ਤੋਂ ਚੁਣੋਤੀ ਵਾਲਾ ਦੱਸਿਆ ਤੇ ਕਿਹਾ ਕਿ ਇਸ 'ਚ ਕੁਝ ਵੀ ਇਤਰਾਜਯੋਗ ਨਹੀਂ ਹੈ। ਫਿਲਮ 'ਪੀਕੇ' ਦੀ ਪ੍ਰਮੋਸ਼ਨ ਨੂੰ ਲੈ ਕੇ ਅੱਜ ਇਥੇ ਪਹੁੰਚੇ ਆਮਿਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋ ਕਿਹਾ ਕਿ 'ਪੀਕੇ' ਬਹੁਤ ਹੀ ਵਧੀਆ ਫਿਲਮ ਹੈ ਅਤੇ ਕਿਹਾ ਕਿ ਇਸ ਫਿਲਮ 'ਚ ਬਹੁਤ ਮਹੱਤਵਪੂਰਣ ਸੰਦੇਸ਼ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਸਵੱਛਤਾ ਅਭਿਆਨ' 'ਚ ਸ਼ਾਮਲ ਆਮਿਰ ਨੂੰ ਕਿਹਾ 'ਅਸੀਂ 'ਪੀਕੇ' ਦੇਖਣ ਲਈ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਾਂਗੇ। ਸਾਨੂੰ ਬਹੁਤ ਖੁਸ਼ੀ ਹੋਵੇਗੀ ਕਿ ਅਜਿਹਾ ਮੌਕਾ ਆਏ।
ਆਮਿਰ ਨੇ ਕਿਹਾ ਕਿ ਉਨ੍ਹਾਂ ਦੀ ਸਮਝ ਮੁਤਾਬਕ ਕੋਈ ਕਹਾਣੀ ਦੇਸ਼ 'ਚ ਅਜੇ ਤੱਕ ਫਿਲਮੀ ਪਰਦੇ 'ਤੇ ਨਹੀਂ ਆਈ ਹੈ। ਇਸ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਬਹੁਤ ਹੀ ਅਨੋਖਾ ਹੈ। ਇਸ ਦੀ ਕਹਾਣੀ ਨੂੰ ਸੁਣ ਉਨ੍ਹਾਂ 'ਤੇ ਵੀ ਬਹੁਤ ਵੱਡਾ ਅਸਰ ਪਿਆ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਪਿਛਲੇ 25 ਸਾਲਾਂ 'ਚ ਪਹਿਲੀ ਵਾਰ ਅਜਿਹਾ ਕਿਰਦਾਰ ਨਿਭਾਇਆ ਹੈ। ਫਿਲਮ 'ਪੀਕੇ' ਦੇ ਵਿਵਾਦਾਂ ਵਾਲੇ ਪੋਸਟਰ ਬਾਰੇ 'ਚ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਪ੍ਰਚਾਰ ਜਾਂ ਵਿਵਾਦਾਂ ਲਈ ਨਹੀਂ ਬਣਾਇਆ ਗਿਆ ਹੈ ਸਗੋਂ ਇਹ ਫਿਲਮ ਦਾ ਇਕ ਮਹੱਤਵਪੂਰਣ ਹਿੱਸਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਨੂੰ ਹਰ ਤਰ੍ਹਾਂ ਦਾ ਵਰਗ ਦੇਖ ਸਕਦਾ ਹੈ।
ਸ਼ੁੱਕਰਵਾਰ ਦਾ ਡਰ ਨਹੀਂ ਸਤਾਉਂਦਾ : ਸੋਨਾਕਸ਼ੀ ਸਿਨ੍ਹਾ
NEXT STORY