ਜਲੰਧਰ- ਬਾਲੀਵੁੱਡ ਅਭਿਨੇਤਰੀ ਅਤੇ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਬੱਚਨ ਕਲਿਆਣ ਜਿਊਲਰਜ਼ ਦੇ ਸ਼ੋਅਰੂਮ ਦੇ ਉਦਘਾਟਨ ਲਈ ਚਾਰਟਡ ਪਲੇਨ ਨਾਲ ਐਤਵਾਰ ਸਵੇਰੇ ਅੰਮ੍ਰਿਤਸਰ ਪਹੁੰਚੀ ਸੀ। ਅੰਮ੍ਰਿਤਸਰ 'ਚ ਕਲਿਆਣ ਜਿਊਲਰਜ਼ ਦੇ 74ਵੇਂ ਸ਼ੋਅਰੂਮ ਦੀ ਓਪਨਿੰਗ ਤੋਂ ਬਾਅਦ ਉਸ ਨੇ ਜਲੰਧਰ ਲਈ ਰਵਾਨਾ ਹੋਣਾ ਸੀ ਪਰ ਐਸ਼ਵਰਿਆ ਨੇ ਰੋਡ 'ਤੋਂ ਜਲੰਧਰ ਜਾਣ ਲਈ ਇਨਕਾਰ ਕਰ ਦਿੱਤਾ ਅਤੇ ਹੈਲੀਕਾਪਟਰ ਦੀ ਜ਼ਿਦ ਕੀਤੀ, ਜਿਸ ਕਾਰਨ ਉਸ ਦੇ ਲਈ ਸਪੈਸ਼ਲ ਹੈਲੀਕਾਪਟਰ ਮੰਗਵਾਇਆ ਗਿਆ। ਸਪੇਨ ਏਅਰ ਪ੍ਰਾਈਵੇਟ ਕੰਪਨੀ ਦਾ ਹੈਲੀਕਾਪਟਰ ਦੁਪਹਿਰ ਤਕਰੀਬਨ ਡੇਢ ਵਜੇ ਰਾਜਾਸਾਂਸੀ ਏਅਰਪੋਰਟ ਤੋਂ ਜਲੰਧਰ ਲਈ ਰਵਾਨਾ ਹੋਇਆ। ਜਲੰਧਰ ਸ਼ੋਅਰੂਮ ਦਾ ਉਦਘਾਟਨ ਕਰਨ ਤੋਂ ਬਾਅਦ ਐਸ਼ਵਰਿਆ ਤਕਰੀਬਨ ਸਵਾ ਚਾਰ ਵਜੇ ਵਾਪਸ ਏਅਰਪੋਰਟ 'ਤੇ ਪਹੁੰਚੀ ਅਤੇ ਚਾਰਟਰਡ ਪਲੇਨ ਤੋਂ 5 ਵਜੇ ਮੁੰਬਈ ਲਈ ਰਵਾਨਾ ਹੋ ਗਈ।
ਭਾਰਤ ਦੇ ਮਸ਼ਹੂਰ ਕਲਿਆਣ ਜਿਊਲਰਜ਼ ਨੇ ਮਾਡਲ ਟਾਊਨ ਜਲੰਧਰ 'ਚ ਨਵਾਂ ਸ਼ੋਅਰੂਮ ਖੋਲਿਆ। ਇਸ ਦੌਰਾਨ ਵਿਸ਼ਵ ਸੁੰਦਰੀ, ਬਾਲੀਵੁੱਡ ਅਭਿਨੇਤਰੀ ਅਤੇ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਐਤਵਾਰ ਨੂੰ ਜਲੰਧਰ ਆਈ। ਕਲਿਆਣ ਜਿਊਲਰਜ਼ ਦੇ ਉਦਘਾਟਨ ਲਈ ਮਾਡਲ ਟਾਊਨ ਪਹੁੰਚੀ ਇਸ ਅਭਿਨੇਤਰੀ ਨੂੰ ਦੇਖਣ ਲਈ ਪੂਰਾ ਜਲੰਧਰ ਉਮੜ ਪਿਆ। ਐਸ਼ਵਰਿਆ ਨੇ ਵੀ ਆਪਣੇ ਪ੍ਰਸ਼ੰਸਕਾਂ ਦਾ ਮੁਸਕਰਾ ਦੇ ਸੁਆਗਤ ਸਵੀਕਾਰ ਕੀਤਾ। ਉੱਤਰ ਭਾਰਤ 'ਚ ਕੰਪਨੀ ਦੀ ਘਰੇਲੂ ਵਿਸਥਾਰ ਯੋਜਨਾ ਦੇ ਤੌਰ 'ਤੇ ਇਸ ਸ਼ੋਅਰੂਮ ਨੂੰ ਲਾਂਚ ਕੀਤਾ ਗਿਆ। ਕਲਿਆਣ ਦੀ ਰਾਸ਼ਟਰੀ ਬਰਾਂਡ ਅੰਬੈਸਡਰ ਐਸ਼ਵਰਿਆ ਰਾਏ ਬੱਚਨ ਨੇ ਸ਼ੋਅਰੂਮ ਦਾ ਉਦਘਾਟਨ ਕੀਤਾ। ਇਸ ਦੌਰਾਨ ਐਸ਼ਵਰਿਆ ਦੀ ਝਲਕ ਪਾਉਣ ਲਈ ਕਾਫੀ ਭੀੜ ਦਿਖਾਈ ਦਿੱਤੀ ਪਰ ਹੈਰਾਨ ਕਰ ਦੇਣ ਵਾਲੀ ਗੱਲ ਤਾਂ ਉਦੋਂ ਸਾਹਮਣੇ ਆਈ ਜਦੋਂ ਐਸ਼ਵਰਿਆ ਨੇ ਰੋਡ 'ਤੇ ਜਾਣ ਤੋਂ ਮਨ੍ਹਾ ਕਰ ਦਿੱਤਾ ਅਤੇ ਉਸ ਦੇ ਲਈ ਸਪੈਸ਼ਲ ਹੈਲੀਕਾਪਟਰ ਬੁਲਾਉਣਾ ਪਿਆ।
ਤੁਹਾਨੂੰ ਦੱਸ ਦਈਏ ਕਲਿਆਣ ਜਿਊਲਰਜ਼ ਪੰਜਾਬ ਦੇ ਮੋਹਾਲੀ ਅਤੇ ਲੁਧਿਆਣਾ 'ਚ ਵੀ ਸ਼ੋਅਰੂਮ ਸਥਿਤ ਹਨ। ਇਸ ਦੀ ਸਥਾਪਨਾ ਸਾਲ 1993 'ਚ ਕੀਤੀ ਗਈ ਸੀ ਅਤੇ ਇਸ ਦਾ ਹੈਡਕੁਆਰਟਰ ਥ੍ਰਿਸੂਰ (ਕੇਰਲ) 'ਚ ਹੈ। ਕਲਿਆਣ ਜਿਊਲਰਜ਼ ਦੇਸ਼ ਦੀ ਸਭ ਤੋਂ ਵੱਡੀ ਜਿਊਲਰਜ਼ ਨਿਰਮਾਤਾ ਅਤੇ ਵੰਡ ਕੰਪਨੀ ਹੈ, ਜਿਸ ਨੇ ਭਾਰਤ 'ਚ ਦੱਖਣੀ ਭਾਰਤ, ਮਹਾਰਾਸ਼ਟਰ, ਗੁਜਰਾਤ, ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ) ਅਤੇ ਪੰਜਾਬ 'ਚ ਸਾਰੇ ਮੁਖ ਬਜ਼ਾਰਾਂ 'ਚ ਆਪਣੀ ਮੌਜੂਦਗੀ ਦਰਜ ਕੀਤੀ ਹੈ।
ਫਿਲਮ ਅਭਿਨੇਤਾ ਅਮਿਤਾਭ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਸਾਲ 2012 ਤੋਂ ਹੀ ਰਾਸ਼ਟਰੀ ਪੱਧਰ 'ਤੇ ਕਲਿਆਣ ਜਿਊਲਰਜ਼ ਦੀ ਨੁਮਾਇਦਗੀ ਕਰ ਰਹੇ ਹਨ। ਕਲਿਆਣ ਜਿਊਲਰਜ਼ ਨੇ ਹਾਲ ਹੀ 'ਚ ਇਕ ਹੀ ਦਿਨ 'ਚ ਕੇਰਲ 'ਚ 5 ਸ਼ੋਅਰੂਮ ਦੇ ਸ਼ੁੱਭਆਰੰਭ ਨਾਲ ਪਿਛਲੇ 60 ਦਿਨਾਂ 'ਚ 11 ਸ਼ੋਅਰੂਮ ਸਥਾਪਤ ਕੀਤੇ ਹਨ ਜੋ ਆਪਣੇ ਆਪ 'ਚ ਇਕ ਰਿਕਾਰਡ ਹੈ। ਇਸ ਕੰਪਨੀ ਵਲੋਂ ਨਵੇਂ ਸ਼ੋਅਰੂਮ ਨੂੰ ਸ਼ਾਮਲ ਕਰਦੇ ਹੋਏ ਸਾਲ 2014 'ਚ ਇਸ ਦੀ ਵੰਡ ਨੈੱਟਵਰਕ ਨੂੰ 30 ਫੀਸਦੀ ਤੱਕ ਵਧਾਇਆ ਜਾਵੇਗਾ।
ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਕਲਿਆਣ ਜਿਊਲਰਜ਼ ਟੀ. ਐੱਸ. ਕਲਿਆਣਰਾਮਣ ਨੇ ਦੱਸਿਆ ਕਿ ਵਿਆਹਾਂ ਦੇ ਮੌਸਮ 'ਚ ਪੰਜਾਬ 'ਚ 2 ਮਹੱਤਵਪੂਰਨ ਸ਼ਹਿਰ ਅੰਮ੍ਰਿਤਸਰ ਅਤੇ ਜਲੰਧਰ 'ਚ ਆਪਣੇ ਨਵੇਂ ਸ਼ੋਅਰੂਮ ਦੀ ਸਥਾਪਨਾ ਕਰਕੇ ਸਾਨੂੰ ਖੁਸ਼ੀ ਹੋ ਰਹੀ ਹੈ। ਕਾਰਜਕਾਰੀ ਨਿਰਦੇਸ਼ਕ ਕਲਿਆਣ ਜਿਊਲਰਜ਼ ਰਮੇਸ਼ ਕਲਿਆਣਰਾਮਣ ਨੇ ਕਿਹਾ ਕਿ ਪੰਜਾਬ 'ਚ 2 ਨਵੇਂ ਸ਼ੋਅਰੂਮ ਉੱਤਰ ਭਾਰਤ 'ਚ ਸਾਡੀ ਮੌਜੂਦਗੀ ਨੂੰ ਮਜਬੂਤ ਬਣਾਉਣਗੇ।
ਸਾਡੇ ਦੇਸ਼ ਭਰ 'ਚ ਆਪਣੇ ਗਾਹਕਾਂ ਤੱਕ ਪਹੁੰਚ ਬਣਾਉਣ ਲਈ ਆਪਣੇ ਨੈੱਟਵਰਕ ਦਾ ਵਿਸਥਾਰ ਕਰਨ ਦੀ ਰਣਨੀਤਿਕ ਵਿਸਥਾਰ ਯੋਜਨਾ 'ਤੇ ਧਿਆਨ ਕੇਂਦਰਤ ਕਰ ਰਹੇ ਹਨ। ਕਲਿਆਣ ਜਿਊਲਰਜ਼ ਨੇ ਹਾਲ ਹੀ 'ਚ ਨਿਜੀ ਇਕੁਇਟੀ ਨਿਵੇਸ਼ਕ ਵਾਰਬਰਗ ਪਿੰਕਸ ਨਾਲ 1200 ਕਰੋੜ ਦਾ ਮਹੱਤਵਪੂਰਨ ਨਿਵੇਸ਼ ਪ੍ਰਾਪਤ ਕੀਤਾ ਹੈ। ਸਿੰਗਾਪੁਰ ਅਤੇ ਮਲੇਸ਼ੀਆ ਸਮੇਤ ਵੱਖ-ਵੱਖ ਸੰਸਾਰਕ ਬਾਜ਼ਾਰਾਂ 'ਚ ਕਦਮ ਰੱਖਣ ਦੀ ਇਸ ਦੀ ਯੋਜਨਾ ਹੈ। ਕਲਿਆਣ ਨੇ 9 ਸਟੋਰਜ਼ ਨਾਲ ਯੂ. ਏ. ਈ. 'ਚ ਪਹਿਲਾਂ ਹੀ ਮੌਜੂਦਗੀ ਦਰਜ ਕਰਵਾ ਰੱਖੀ ਸੀ। ਕੁਵੈਤ ਅਤੇ ਕਤਰ 'ਚ ਆਪਣਾ ਵਿਸਥਾਰ ਕਰਨ ਦੀ ਇਸ ਦੀ ਯੋਜਨਾ ਹੈ। ਕਲਿਆਣ ਜਿਊਲਰਜ਼ ਨੇ ਉਪਭੋਗਤਾ ਤਜ਼ੁਰਬੇ, ਖੋਜਾਂ ਅਤੇ ਪਾਰਦਰਸ਼ੀ ਕੀਮਤਾਂ 'ਤੇ ਉਦਯੋਗ 'ਚ ਮਾਨਕ ਸਥਾਪਤ ਕੀਤੇ ਹਨ।
ਰਿਤੇਸ਼ ਨੇ ਕੁਝ ਵਖਰੇ ਅੰਦਾਜ਼ 'ਚ ਕੀਤੀ ਬੇਟੇ ਰਿਆਨ ਦੀ ਤਸਵੀਰ ਸ਼ੇਅਰ (ਦੇਖੋ ਤਸਵੀਰਾਂ)
NEXT STORY