ਨਿਊਯਾਰਕ-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੰਸ਼ਸਕ ਲਈ ਇਕ ਪਾਸੇ ਚੰਗੀ ਤਾਂ ਦੂਜੇ ਪਾਸੇ ਬੁਰੀ ਖਬਰ ਹੈ। ਜਾਣਕਾਰੀ ਅਨੁਸਾਰ ਮੋਦੀ ਟਾਈਮ ਮੈਗਜ਼ੀਨ ਦੇ 'ਪਰਸਨ ਆਫ ਦਿ ਈਅਰ' ਖਿਤਾਬ ਲਈ ਚੁਣੇ ਗਏ ਅੱਠ ਆਖਰੀ ਦਾਅਵੇਦਾਰਾਂ ਦੀ ਸੂਚੀ 'ਚ ਥਾਂ ਨਹੀਂ ਬਣ ਸਕੇ, ਉਥੇ ਹੀ 'ਟਾਈਮ ਪਰਸਨ ਆਫ ਦਿ ਈਅਰ' ਲਈ ਰੀਡਰ ਪੋਲ 'ਤੇ ਮੋਦੀ ਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਹਨ।
ਟਾਈਮ ਦੇ ਸੰਪਾਦਕਾਂ ਨੇ 50 ਗਲੋਬਲ ਲੀਡਰਜ਼ ਤੇ ਸੀ.ਈ.ਓ. ਦੀ ਆਪਣੀ ਲਿਸਟ 'ਚ ਲੋਕਾਂ ਦੀ ਗਿਣਤੀ ਘੱਟ ਕੇ 8 ਕਰ ਦਿੱਤੀ ਹੈ, ਜਿਨ੍ਹਾਂ ਦੇ ਨਾਂ ਸੋਮਵਾਰ ਨੂੰ ਐਲਾਨ ਕੀਤੇ ਗਏ। ਸਲਾਨਾ ਸਨਮਾਨ ਦੇ ਆਖਰੀ ਦਾਅਵੇਦਾਰਾਂ 'ਚ ਅਲੀਬਾਬਾ ਸਮੂਹ ਦੇ ਮੁਖੀ ਜੈਕਮਾ, ਇਬੋਲਾ ਦੇ ਮਰੀਜ਼ਾਂ ਦੀ ਦੇਖ-ਭਾਲ ਕਰਨ ਵਾਲੇ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਐਪਲ ਦੇ ਸੀ.ਈ.ਓ. ਟਿਮ ਕੁਕ, ਫਰਗਿਊਸਨ ਦੇ ਪ੍ਰਦਰਸ਼ਨਕਾਰੀ, ਸਿੰਗਰ ਟੇਲਰ ਸਵਿਫਟ, ਨੇਸ਼ਨਲ ਫੁੱਟਬਾਲ ਲੀਗ ਦੇ ਕਮਿਸ਼ਨਰ ਰੋਜਰ ਸਟੋਕ ਗੁਡੇਲ ਅਤੇ ਕੁਰਦ ਨੇਤਾ ਮਸੂਦ ਬਰਜਾਨੀ ਸ਼ਾਮਲ ਹਨ। ਟਾਈਮ ਦੇ ਸੰਪਾਦਕ 'ਪਰਸਨ ਆਫ ਦਿ ਈਅਰ' ਦੀਆਂ ਚੋਣਾਂ ਕਰਨਗੇ ਅਤੇ ਇਸਦਾ ਐਲਾਨ 10 ਦਸੰਬਰ ਮਤਲਬ ਬੁੱਧਵਾਰ ਨੂੰ ਕੀਤਾ ਜਾਵੇਗਾ। ਇਹ ਸਲਾਨਾ ਸਨਮਾਨ ਮੈਗਜ਼ੀਨ ਵਲੋਂ 1927 ਤੋਂ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਜੋ ਚੰਗੇ ਜਾਂ ਬੁਰੇ ਕੰਮਾਂ ਨਾਲ ਸਾਰਾ ਸਾਲ ਚਰਚਾ 'ਚ ਰਿਹਾ ਹੋਵੇ।
ਲਾਈਵ ਸ਼ੋਅ 'ਚ ਐਨਾਕੋਂਡਾ ਨੇ ਬੰਦਾ ਨਿਗਲਿਆ ਪਰ ਫਿਰ ਵੀ ਜ਼ਿੰਦਾ ਨਿਕਲਿਆ (ਵੀਡੀਓ)
NEXT STORY