ਮੰਗਲਵਾਰ ਨੂੰ ਰਾਜਸਭਾ 'ਚ ਸੰਸਦ ਮੈਂਬਰਾਂ ਨੇ ਇਕ ਮਨੋਰੰਜਨ ਟੀ.ਵੀ. ਚੈਨਲ 'ਤੇ ਆਉਣ ਵਾਲੇ ਪ੍ਰੋਗਰਾਮ 'ਬਿੱਗ ਬੌਸ' ਦੇ ਕੰਟੈਂਟ ਨੂੰ ਲੈ ਕੇ ਸਰਕਾਰ 'ਤੇ ਹਮਲਾ ਬੋਲਿਆ ਹੈ। ਰਾਜਸਭਾ 'ਚ ਸੰਸਦ ਮੈਂਬਰਾਂ ਨੇ ਕਿਹਾ ਕਿ 'ਬਿਗ ਬੌਸ' ਦਾ ਕੰਟੈਂਟ ਕਾਫੀ ਖਰਾਬ ਹੈ। ਇੰਨਾ ਖਰਾਬ ਕੰਟੈਂਟ ਆਉਣ ਤੋਂ ਬਾਅਦ ਵੀ ਸਰਕਾਰ ਨੇ ਅਜੇ ਤੱਕ ਇਸ ਪ੍ਰੋਗਰਾਮ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਹੈ।
ਰਾਜਸਭਾ ਸੰਸਦ ਮੈਂਬਰ ਕਰਨ ਸਿੰਘ ਨੇ ਛੋਟੀ ਲੜਕੀਆਂ ਦੇ ਡਾਂਸ ਪ੍ਰੋਗਰਾਮ 'ਤੇ ਵੀ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਛੋਟੀਆਂ ਬੱਚੀਆਂ ਨੂੰ ਅਜਿਹੇ ਪ੍ਰੋਗਰਾਮ 'ਚ ਹਿੱਸਾ ਲੈਣਾ ਹੀ ਨਹੀਂ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਉਹ ਡਾਂਸ ਖਿਲਾਫ ਨਹੀਂ ਹਨ। ਪਰ ਛੋਟੀ ਬੱਚੀਆਂ ਨੂੰ ਅਜਿਹੇ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਸਰਕਾਰ ਵਲੋਂ ਕੁਝ ਗਾਈਡਲਾਈਨਜ਼ ਹੋਣੀਆਂ ਚਾਹੀਦੀਆਂ ਹਨ।
ਸਮਾਜਵਾਦੀ ਪਾਰਟੀ ਦੇ ਰਾਜਸਭਾ ਸੰਸਦ ਵਿਸ਼ੰਭਰ ਪ੍ਰਸਾਦ ਨਿਸ਼ਾਦ ਨੇ ਅਤੇ ਆਰ. ਪੀ. ਆਈ. ਸੰਸਦ ਮੈਂਬਰ ਰਾਮਦਾਸ ਅਠਾਵਲੇ ਨੇ ਕਿਹਾ ਕਿ 'ਬਿਗ ਬੌਸ' ਵਰਗੇ ਪ੍ਰੋਗਰਾਮ ਦਾ ਕੰਟੈਂਟ ਕਾਫੀ ਖਰਾਬ ਹੈ। ਇਸ ਦੇ ਬਾਵਜੂਦ ਵੀ ਉਸ 'ਤੇ ਰੋਕ ਨਹੀਂ ਲੱਗੀ ਹੈ। ਸਰਕਾਰ ਕੋਲ ਕੀ ਅਜਿਹੇ ਕੰਟੈਂਟ ਦੀ ਜਾਂਚ ਲਈ ਕੋਈ ਸੰਸਥਾ ਨਹੀਂ ਹੈ? ਅਜਿਹੇ ਪ੍ਰੋਗਰਾਮ 'ਤੇ ਰੋਕ ਲਗਣੀ ਚਾਹੀਦੀ ਹੈ।
ਸੰਸਦ ਮੈਂਬਰਾਂ ਨੇ ਚੁੱਕੇ ਮੁੱਦੇ ਦਾ ਜਵਾਬ ਦਿੰਦੇ ਹੋਏ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਕਿਹਾ ਕਿ ਸਰਕਾਰ ਵਲੋਂ ਇਸ ਸਬੰਧੀ ਚੈਨਲਾਂ ਨੂੰ ਨੋਟਿਸ ਭੇਜੇ ਜਾਂਦੇ ਹਨ। ਇਲੈਕਟ੍ਰਾਨਿਕ ਮੀਡੀਆ ਮਾਨੀਟਰਿੰਗ ਸੈਂਟਰ ਚੈਨਲਾਂ ਦੇ ਕੰਟੈਂਟ ਦੀ ਜਾਂਚ ਕਰਦਾ ਹੈ। ਈ. ਐਮ. ਐਮ. ਸੀ. ਦੀ ਸਮਰੱਥਾ ਨੂੰ ਹੋਰ ਜ਼ਿਆਦਾ ਵਧਾਇਆ ਜਾਵੇਗਾ, ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਚੈਨਲ ਦੇ ਕੰਟੈਂਟ ਦੀ ਜਾਂਚ ਕੀਤੀ ਜਾ ਸਕੇ। ਇਸ ਤੋਂ ਇਲਾਵਾ ਮਨੋਰੰਜਨ ਚੈਨਲਾਂ ਨੇ ਖੁਦ ਦੇ ਕੰਟੈਂਟ ਦੀ ਜਾਂਚ ਲਈ ਖੁਦ ਹੀ ਸੰਸਥਾਵਾਂ ਬਣਾਈਆਂ ਹੋਈਆਂ ਹਨ। ਸੰਸਥਾਵਾਂ ਖੁਦ ਵੀ ਅਜਿਹੇ ਕੰਟੈਂਟ ਖਿਲਾਫ ਕਾਰਵਾਈ ਕਰਦੀ ਹੈ।
ਮੀਕਾ ਨੇ ਪੈਰਿਸ ਹਿਲਟਨ ਦੇ ਗਲੇ 'ਚ ਪਾਇਆ ਖੰਡਾ (ਵੀਡੀਓ)
NEXT STORY