ਜਲੰਧਰ (ਮਹੇਸ਼) - ਮਾਤਾ ਚਿੰਤਪੂਰਨੀ ਜੀ ਦੀ ਅਪਾਰ ਕਿਰਪਾ ਨਾਲ ਸਵ. ਮਾਤਾ ਰਸ਼ਪਾਲ ਕੌਰ ਦੀ ਨਿੱਘੀ ਯਾਦ 'ਚ ਉਨ੍ਹਾਂ ਦੇ ਪਰਿਵਾਰ ਵਲੋਂ ਪਿੰਡ ਬੋਲੀਨਾ ਦੋਆਬਾ ਨਜ਼ਦੀਕ ਰਾਮਾ ਮੰਡੀ (ਜਲੰਧਰ) ਵਿਖੇ ਮਹਾਮਾਈ ਦੇ ਸਮੂਹ ਭਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਾਤਾ ਚਿੰਤਪੂਰਨੀ ਮੰਦਰ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਸੰਮਤੀ ਪੂਰਬੀ ਦੀ ਭਾਜਪਾ ਦੀ ਸਾਬਕਾ ਚੇਅਰਪਰਸਨ ਬਲਜੀਤ ਕੌਰ ਦੇ ਪਤੀ ਉੱਘੇ ਸਮਾਜਸੇਵੀ ਅਤੇ ਨੌਜਵਾਨ ਆਗੂ ਦਿਲਸ਼ੇਰ ਸਿੰਘ ਸ਼ੇਰਾ ਸਪੁੱਤਰ ਸਵ. ਮਾਤਾ ਰਸ਼ਪਾਲ ਕੌਰ ਨੇ ਦੱਸਿਆ ਕਿ ਮੰਦਰ ਦਾ ਨੀਂਹ ਪੱਥਰ 12 ਦਸੰਬਰ ਨੂੰ ਰੱਖਿਆ ਜਾ ਰਿਹਾ ਹੈ। ਇਸ ਮੌਕੇ ਬਾਅਦ ਦੁਪਹਿਰ 3.30 ਵਜੇ ਤੋਂ ਸ਼ਾਮ 5 ਵਜੇ ਤੱਕ ਹਵਨ ਹੋਵੇਗਾ, ਉਸ ਤੋਂ ਬਾਅਦ ਨੀਂਹ ਪੱਥਰ ਰੱਖਿਆ ਜਾਵੇਗਾ। ਮਹਾਮਾਈ ਦੀ ਚੌਂਕੀ ਸ਼ਾਮ 5.30 ਵਜੇ ਤੋਂ 8 ਵਜੇ ਤੱਕ ਹੋਵੇਗੀ। ਰਾਤ 8 ਵਜੇ ਮਹਾਮਾਈ ਦਾ ਭੰਡਾਰਾ ਹੋਵੇਗਾ। ਉਨ੍ਹਾਂ ਦੱਸਿਆ ਕਿ ਮੰਦਰ ਦੀ ਸਥਾਪਨਾ ਵਿਚ ਸਮੂਹ ਨਗਰ ਨਿਵਾਸੀ ਵੀ ਵਿਸ਼ੇਸ਼ ਸਹਿਯੋਗ ਦੇ ਰਹੇ ਹਨ।
ਜੀ. ਕੇ. ਤੇ ਸਿਰਸਾ ਸਣੇ 9 ਅਕਾਲੀ ਆਗੂਆਂ ਨੂੰ ਕੋਰਟ ਨੇ ਪ੍ਰਦਰਸ਼ਨ ਕਰਨ ਦੇ ਖਿਲਾਫ ਸੁਣਾਈ ਸਜ਼ਾ
NEXT STORY