ਅਬੋਹਰ (ਸੁਨੀਲ) : ਨਾਰਕੋਟਿਕਸ ਸੈਲ ਰੇਂਜ ਫਿਰੋਜ਼ਪੁਰ ਦੇ ਮੁਖੀ ਸਤਪਾਲ ਬਿਰਲਾ ਦੀ ਅਗਵਾਈ ਹੇਠ ਸਹਾਇਕ ਸਬ-ਇੰਸਪੈਕਟਰ ਮਨਜੀਤ ਸਿੰਘ ਵੱਲੋਂ 10 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤੇ ਗਏ ਨੌਜਵਾਨ ਜੱਜ ਸਿੰਘ ਉਰਫ ਬੂੰਦੀ ਪੁੱਤਰ ਬਲਜਿੰਦਰ ਸਿੰਘ ਵਾਸੀ ਮੋਂਗਿਆਂ ਵਾਲੀ ਗਲੀ ਸੀਟੀ ਜਲਾਲਾਬਾਦ ਨੂੰ ਜੱਜ ਹਰੀਸ਼ ਕੁਮਾਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੇ ਜੱਜ ਨੇ ਦੋਸ਼ੀ ਨੂੰ ਜੇਲ ਭੇਜਣ ਦੇ ਹੁਕਮ ਜਾਰੀ ਕੀਤੇ।
ਜਾਣਕਾਰੀ ਮੁਤਾਬਕ ਨਾਰਕੋਟਿਕਸ ਸੈਲ ਰੇਂਜ ਫਿਰੋਜ਼ਪੁਰ ਮੁਖੀ ਸਤਪਾਲ ਬਿਰਲਾ ਦੀ ਅਗਵਾਈ ਹੇਠ ਸਹਾਇਕ ਸਬ-ਇੰਸਪੈਕਟਰ ਮਨਜੀਤ ਸਿੰਘ ਪੁਲਸ ਪਾਰਟੀ ਸਣੇ ਪਿੰਡ ਭਾਗੂ ਦੇ ਨੇੜੇ ਗਸ਼ਤ ਕਰ ਰਹੇ ਸੀ ਕਿ ਸ਼ੱਕੀ ਹਾਲਾਤ 'ਚ ਆਉਂਦੇ ਦੇਖ ਇਕ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਨੌਜਵਾਨ ਦੀ ਪਛਾਣ ਜੱਜ ਸਿੰਘ ਉਰਫ ਬੂੰਦੀ ਪੁੱਤਰ ਬਲਜਿੰਦਰ ਸਿੰਘ ਵਾਸੀ ਮੋਂਗਿਆਂ ਵਾਲੀ ਗਲੀ ਜਲਾਲਾਬਾਦ ਦੇ ਰੂਪ 'ਚ ਹੋਈ। ਦੋਸ਼ੀ ਵਿਰੁੱਧ ਥਾਣਾ ਬਹਾਵਵਾਲਾ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਰੇਲ ਮੰਤਰਾਲੇ ਤੋਂ ਕੁਝ ਨਹੀ ਮਿਲਿਆ : ਬਾਦਲ
NEXT STORY