ਚੰਡੀਗੜ੍ਹ(ਬਰਜਿੰਦਰ)—ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਬੀਤੀਆਂ ਲੋਕ ਸਭਾ ਚੋਣਾਂ ਦੌਰਾਨ ਗੁਰਬਾਣੀ ਦੇ ਸ਼ਬਦਾਂ ਨਾਲ ਛੇੜਛਾੜ ਕਰਨ ਦੇ ਮਾਮਲੇ ਵਿਚ ਅਦਾਲਤ ਨੇ ਇਕ ਪੰਜਾਬੀ ਅਖਬਾਰ ਵਿਚ ਪਬਲੀਕੇਸ਼ਨ ਕਢਵਾਉਣ ਦੇ ਹੁਕਮ ਦਿੱਤੇ ਹਨ। ਹਾਈਕੋਰਟ ਵਿਚ ਮਹਿਲਾ ਵਕੀਲ ਮਨਦੀਪ ਕੌਰ ਵਲੋਂ ਮਜੀਠੀਆ ਖਿਲਾਫ ਦਾਇਰ ਸਿਵਲ ਸੂਟ ਵਿਚ ਕਿਹਾ ਗਿਆ ਸੀ ਕਿ ਮਜੀਠੀਆ ਵਲੋਂ ਇਸ ਤਰ੍ਹਾਂ ਦੇ ਬਿਆਨ ਦੇਣ 'ਤੇ ਰੋਕ ਲਗਾਈ ਜਾਵੇ।
ਮਨਦੀਪ ਕੌਰ ਮੁਤਾਬਕ ਮਾਮਲੇ 'ਚ 4 ਵਾਰ ਮਜੀਠੀਆ ਨੂੰ ਅਦਾਲਤ ਨੇ ਸੰਮਨ ਜਾਰੀ ਕੀਤੇ ਪਰ ਮਜੀਠੀਆ ਵਲੋਂ ਕੋਈ ਪੇਸ਼ ਨਹੀਂ ਹੋਇਆ, ਜਿਸ ਕਾਰਨ ਅਦਾਲਤ ਨੇ ਇਹ ਹੁਕਮ ਜਾਰੀ ਕੀਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 20 ਫਰਵਰੀ ਮਿੱਥੀ ਗਈ ਹੈ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬੀਤੀਆਂ ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਸੀਟ ਤੋਂ ਭਾਜਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਅਰੁਣ ਜੇਤਲੀ ਦੇ ਸਮਰਥਨ 'ਚ ਚੋਣ ਪ੍ਰਚਾਰ ਦੌਰਾਨ ਗੁਰਬਾਣੀ ਦੇ ਸ਼ਬਦਾਂ ਨਾਲ ਛੇੜਛਾੜ ਕੀਤੀ ਸੀ।
ਅਧਿਆਪਕ ਦੀ ਕੁੱਟਮਾਰ ਤੋਂ ਦੁਖੀ 8ਵੀਂ ਦੇ ਵਿਦਿਆਰਥੀ ਨੇ ਪੀਤੀ ਫਿਨਾਈਲ
NEXT STORY