ਲੁਧਿਆਣਾ- ਬਲਾਤਕਾਰ ਤੋਂ ਬਾਅਦ ਜ਼ਿੰਦਾ ਸਾੜੀ ਗਈ ਲੜਕੀ ਦੀ ਮੌਤ ਨਾਲ ਪੰਜਾਬ ਦਾ ਸਿਆਸੀ ਮਾਹੌਲ ਵੀ ਗਰਮਾ ਗਿਆ ਹੈ। ਬੁੱਧਵਾਰ ਨੂੰ ਕਾਂਗਰਸ ਦੇ ਸੀਨੀਅਰ ਨੇਤਾ ਸੁਖਪਾਲ ਖਹਿਰਾ ਮ੍ਰਿਤਕ ਲੜਕੀ ਦੇ ਪਰਿਵਾਰ ਨੂੰ ਮਿਲੇ ਅਤੇ ਉਨ੍ਹਾਂ ਨੇ ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਅਸਲ 'ਚ ਪੰਜਾਬ 'ਚ ਹੁਣ ਜੰਗਲ ਰਾਜ ਕਾਇਮ ਹੋ ਚੁੱਕਿਆ ਹੈ। ਨਾਲ ਹੀ ਉਨ੍ਹਾਂ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਵੀ ਮੰਗ ਕੀਤੀ।
ਮੀਡੀਆ ਨਾਲ ਗੱਲ ਕਰਦੇ ਹੋਏ ਕਾਂਗਰਸ ਨੇਤਾ ਖਹਿਰਾ ਨੇ ਸੀ. ਬੀ. ਆਈ. ਜਾਂਚ ਅਤੇ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੂੰ 50 ਲੱਖ ਰੁਪਏ ਦੇਣ ਦੀ ਮੰਗ ਵੀ ਕੀਤੀ। ਹੁਣ ਦੇਖਣਾ ਹੈ ਕਿ ਇਸ ਲੜਕੀ ਦੀ ਮੌਤ ਨਿਰਭਿਯਾ ਦੀ ਤਰ੍ਹਾਂ ਅੰਦੋਲਨ ਨੂੰ ਜਨਮ ਦਿੰਦੀ ਹੈ ਜਾਂ ਇਹ ਮਾਮਲਾ ਵੀ ਠੰਡੇ ਬਸਤੇ 'ਚ ਚਲਾਇਆ ਜਾਵੇਗਾ।
ਠੰਡ ਤੋਂ ਡਰ ਨਹੀਂ ਲੱਗਦੈ ਬਾਬੂ ਜੀ, ਪੁਲਸ ਦੇ ਡੰਡਿਆਂ ਤੋਂ ਲੱਗਦੈ (ਵੀਡੀਓ)
NEXT STORY