ਅੰਮ੍ਰਿਤਸਰ-ਪਾਕਿਸਤਾਨ ਦੇ ਫੈਸਲਾਬਾਦ ਦੇ ਪਿੰਡ ਬੰਗਾ 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜੱਦੀ ਘਰ ਹੈ। ਸੂਬਾ ਸਰਕਾਰ ਵਲੋਂ 8 ਕਰੋੜ ਦੀ ਲਾਗਤ ਨਾਲ ਭਗਤ ਸਿੰਘ ਦੇ ਘਰ ਅਤੇ ਸਕੂਲ ਦੀ ਰਿਪੇਅਰ ਕਰਵਾਈ ਜਾ ਰਹੀ ਹੈ ਪਰ ਕੱਟੜਪੰਥੀ ਵਿਚਾਰਧਾਰਾਂ ਦੇ ਲੋਕਾਂ ਵਲੋਂ ਇੰਟਰਨੈਟ 'ਤੇ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਸੋਸ਼ਲ ਸਾਈਟ 'ਤੇ ਇਕ ਮਾਰਕਟਿੰਗ ਕੰਪਨੀ ਦੀ ਮੈਨੇਜਰ ਕਨੀਜ ਫਾਤਿਮਾ ਵਲੋਂ ਭਗਤ ਸਿੰਘ ਦੇ ਘਰ ਦੀ ਮੁਰੰਮਤ ਸੰਬੰਧੀ ਪੋਸਟ ਪਾਈ ਗਈ। ਜਿਸ 'ਚ ਲਿਖਿਆ ਗਿਆ ਕਿ ਜਿਹੜੀ ਕੌਮ ਅੱਲਾ ਦੀ ਬਜਾਏ ਕਿਸੇ ਸਿੱਖ ਨੂੰ ਮਹੱਤਤਾ ਦਿੰਦੀ ਹੈ, ਉਸਦੀ ਬੇਵੱਸੀ ਦਾ ਹਾਲ ਉਹੀ ਹੁੰਦਾ ਹੈ, ਜੋ ਅਸੀਂ ਦੇਖ ਰਹੇ ਹਾਂ। ਇਸ ਵਿਚਾਰਧਾਰਾ ਦਾ ਸਮਰਥਨ ਕਰਦੇ ਹੋਏ ਮਜੀਦ ਨਾਂ ਦੇ ਇਕ ਵਿਅਕਤੀ ਨੇ ਕੁਮੈਂਟ ਕੀਤਾ ਕਿ, ਜਿਥੋਂ ਦੇ ਲੋਕ ਰੋਟੀ ਅਤੇ ਦਵਾਈਆਂ ਬਿਨਾ ਮਰ ਰਹੇ ਹਨ, ਉਥੋਂ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਭਗਤ ਸਿੰਘ ਦੇ ਘਰ ਨੂੰ ਬਣਾਉਣ 'ਚ ਵਿਅਸਤ ਹਨ। ਮੇਰਾ ਮੰਨਣਾ ਹੈ ਕਿ ਉਹ ਮੁੱਖ ਮੰਤਰੀ ਨਹੀਂ, ਠੇਕੇਦਾਰ ਹਨ। ਇਕ ਹੋਰ ਲੜਕੀ ਨੇ ਕੁਮੈਂਟ ਕਰਦੇ ਹੋਏ ਕਿਹਾ ਕਿ ਸਾਡੀਆਂ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਡਿੱਗ ਰਹੀਆਂ ਹਨ, ਜਿਨ੍ਹਾਂ ਨੂੰ ਮੁਰੰਮਤ ਦੀ ਲੋੜ ਹੈ ਪਰ ਸਰਕਾਰ ਅਜਿਹੇ ਲੋਕਾਂ ਦਾ ਘਰ ਬਣਾਉਣ 'ਚ ਲੱਗੀ ਹੈ, ਜਿਸਦਾ ਇਸ 'ਚ ਕੋਈ ਲੈਣਾ-ਦੇਣਾ ਨਹੀਂ ਹੈ।
ਇਸ ਦੌਰਾਨ ਇਕ ਵਿਅਕਤੀ ਵਲੋਂ ਸਵਾਲ ਕੀਤਾ ਗਿਆ ਕਿ ਕੀ ਇਕ ਸਿੱਖ 'ਤੇ ਇੰਨੇ ਪੈਸੇ ਖਰਚ ਕਰਨਾ ਠੀਕ ਹੈ?
ਪੰਜਾਬ ਸਰਕਾਰ ਨੇ ਜਿਥੇ ਭਗਤ ਸਿੰਘ ਦੇ ਜੱਦੀ ਪਿੰਡ ਨੂੰ ਅਮਾਨਤ ਦਾ ਦਰਜਾ ਦਿੱਤਾ ਹੈ, ਉਥੇ ਹੀ ਕਿਤਾਬਾਂ 'ਚੋਂ ਭਗਤ ਸਿੰਘ ਦਾ ਨਾਂ ਗੁੰਮ ਹੋ ਗਿਆ ਹੈ। ਇਥੋਂ ਤੱਕ ਕਿ ਭਗਤ ਸਿੰਘ ਜਿਹੜੇ ਸਕੂਲ 'ਚ ਪੜ੍ਹੇ ਸਨ, ਉਥੋਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਨਾਂ ਤੱਕ ਨਹੀਂ ਪਤਾ।
'ਪੰਜਾਬ 'ਚ ਆਇਆ ਜੰਗਲ ਰਾਜ'- ਸੁਖਪਾਲ ਖਹਿਰਾ (ਵੀਡੀਓ)
NEXT STORY