ਬਗਦਾਦ-ਇਰਾਕ ਦੀ ਰਾਜਧਾਨੀ ਬਗਦਾਦ ਦੇ ਨੇੜੇ ਇਕ ਆਤਮਘਾਤੀ ਹਮਲੇ ਸਮੇਤ ਲੜੀਵਾਰ ਬੰਬ ਧਮਾਕਿਆਂ 'ਚ ਬੁੱਧਵਾਰ ਨੂੰ 15 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਮਾਰਾ ਸ਼ਹਿਰ ਦੇ ਨੇੜੇ ਮਿਕੇਸ਼ੀਫਾ ਪਿੰਡ ਸਮੇਤ ਇਕ ਫੌਜੀ ਚੌਕੀ 'ਤੇ ਹੋਏ ਆਤਮਘਾਤੀ ਹਮਲੇ 'ਚ 9 ਇਰਾਕੀ ਫੌਜੀਆਂ ਦੀ ਮੌਤ ਹੋ ਗਈ ਅਤੇ 22 ਜ਼ਖਮੀ ਹੋ ਗਏ।
ਹਮਲੇ ਦੀ ਜ਼ਿੰਮੇਵਾਰੀ ਕਿਸੇ ਵੀ ਅੱਤਵਾਦੀ ਸੰਗਠਨ ਨੇ ਫਿਲਹਾਲ ਨਹੀਂ ਲਈ ਹੈ। ਰਾਜਧਾਨੀ ਬਗਦਾਦ ਦੇ ਦੱਖਣੀ ਮੈਡਨ ਸ਼ਹਿਰ 'ਚ ਇਕ ਬਜ਼ਾਰ ਦੇ ਨੇੜੇ ਹੋਏ ਇਕ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਪੰਜ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਬਗਦਾਦ ਦੇ ਦੱਖਣੀ ਖੇਤਰ ਸਥਿਤ ਇਕ ਵਪਾਰਕ ਗਲੀ 'ਚ ਹੋਏ ਇਕ ਬੰਬ ਧਮਾਕੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਜ਼ਖਮੀ ਹੋ ਗਏ। ਅਬੂ ਘਰੀਬ ਖੇਤਰ 'ਚ ਫੌਜੀ ਗਸ਼ਤੀ ਦਲ ਦੇ ਸੜਕ ਕਿਨਾਰੇ ਹੋਏ ਇਕ ਬੰਬ ਧਮਾਕੇ ਦੀ ਲਪੇਟ 'ਚੋਂ ਇਕ ਫੌਜੀ ਦੀ ਮੌਤ ਹੋ ਗਈ ਅਤੇ ਛੇ ਜ਼ਖਮੀ ਹੋ ਗਏ।
ਹਨੀਮੂਨ ਕਤਲਕਾਂਡ ਤੋਂ ਬਰੀ ਹੋ ਕੇ ਬ੍ਰਿਟੇਨ ਪਰਤੇ ਦੇਵਾਨੀ
NEXT STORY