ਪੁਲਸ ਵਲੋਂ 76 ਵਿਖਾਵਾਕਾਰੀ ਗ੍ਰਿਫਤਾਰ
ਲੰਡਨ- ਬ੍ਰਿਟੇਨ ਦੀ ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਨਿਊਯਾਰਕ 'ਚ ਪੁਲਸ ਹਿਰਾਸਤ 'ਚ ਮਾਰੇ ਗਏ ਕਾਲੇ ਨੌਜਵਾਨ ਦੇ ਕਤਲ ਦੇ ਵਿਰੋਧ 'ਚ ਹੋ ਰਹੇ ਪ੍ਰਦਰਸ਼ਨਾਂ ਦੇ ਅਚਾਨਕ ਹਿੰਸਕ ਹੋਣ ਕਾਰਨ ਉਨ੍ਹਾਂ ਨੇ 76 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਲੰਡਨ ਦੀ ਮੈਟਰੋਪਾਲਿਟਨ ਪੁਲਸ ਨੇ ਦੱਸਿਆ ਕਿ ਕਾਲੇ ਨੌਜਵਾਨ ਏਰਿਕ ਗਾਰਨਰ ਦੀ ਪੁਲਸ ਹਿਰਾਸਤ 'ਚ ਮੌਤ ਹੋਣ 'ਤੇ ਵਿਆਪਕ ਪੱਧਰ 'ਤੇ ਵਿਰੋਧ ਹੋ ਰਿਹਾ ਹੈ। ਇਸ ਦੌਰਾਨ ਵਿਖਾਵਾਕਾਰੀਆਂ ਦੇ ਇਕ ਧੜੇ ਨੇ ਪੱਛਮੀ ਲੰਡਨ ਦੇ ਇਕ ਵੱਡੇ ਸ਼ਾਪਿੰਗ ਕੇਂਦਰ 'ਤੇ ਹਮਲਾ ਕੀਤਾ। ਇਸ ਤੋਂ ਬਾਅਦ ਇਹ ਪ੍ਰਦਰਸ਼ਨ ਪੁਲਸ ਮੁਲਾਜ਼ਮਾਂ ਨਾਲ ਭਿੜ ਗਏ ਅਤੇ ਜਨਤਕ ਤੌਰ 'ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਹਿੰਸਕ ਪ੍ਰਦਰਸ਼ਨ ਤੋਂ ਬਾਅਦ ਪੁਲਸ ਨੇ 76 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮੁਹਿੰਮ ਦੀ ਅਗਵਾਈ ਕਰਨ ਵਾਲੇ ਮੁੱਖ ਅਧਿਕਾਰੀ ਮਾਰਕ ਬਰਡ ਨੇ ਦੱਸਿਆ ਕਿ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਸਾਥ ਦੇਣ ਲਈ ਅਸੀਂ ਹਮੇਸ਼ਾ ਤਿਆਰ ਹਾਂ ਪਰ ਅਸੀਂ ਹਿੰਸਾ ਕਰਨ ਵਾਲੇ ਘੱਟ ਗਿਣਤੀਆਂ ਜਾਂ ਅਪਰਾਧ ਕਰਨ ਵਾਲਿਆਂ 'ਚ ਸ਼ਾਮਲ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ।
ਐਮ.ਐਚ-17 ਤ੍ਰਾਸਦੀ 'ਤੇ ਚਰਚਾ ਲਈ ਆਸਟ੍ਰੇਲੀਆ ਪਹੁੰਚੇ ਪੋਰੋਸ਼ੇਂਕੋ
NEXT STORY