ਇਸਲਾਮਾਬਾਦ- ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਨੇ ਉੱਤਰ ਪੱਛਮੀ ਕਬਾਇਲੀ ਇਲਾਕੇ 'ਚ ਤਾਲਿਬਾਨ ਖਿਲਾਫ ਮੁਹਿੰਮ 'ਚ ਬੰਬਾਰੀ ਕੀਤੀ ਜਿਸ 'ਚ ਘੱਟੋ-ਘੱਟ 7 ਅੱਤਵਾਦੀ ਮਾਰੇ ਗਏ ਹਨ। ਫੌਜ ਨੇ ਵੀਰਵਾਰ ਨੂੰ ਦੱਸਿਆ ਕਿ ਖੈਬਰ ਕਬਾਇਲੀ ਜ਼ਿਲੇ 'ਚ ਵੱਖਵਾਦੀਆਂ ਦੇ ਟਿਕਾਣੇ 'ਤੇ ਬੰਬਾਰੀ ਕੀਤੀ ਗਈ। ਇਸ ਇਲਾਕੇ 'ਚ ਲਸ਼ਕਰ-ਏ-ਇਸਲਾਮ ਨਾਮਕ ਸੰਗਠਨ ਸਰਗਰਮ ਹੈ। ਫੌਜ ਨੇ ਦੱਸਿਆ ਹੈ ਕਿ ਹਮਲੇ 'ਚ ਅੱਤਵਾਦੀਆਂ ਦੇ 8 ਟਿਕਾਣੇ ਤਬਾਹ ਹੋ ਗਏ ਅਤੇ 7 ਅੱਤਵਾਦੀ ਮਾਰੇ ਗਏ। ਇਸੇ ਜ਼ਿਲੇ ਦੀ ਤਿਰਾਹ ਘਾਟੀ 'ਚ ਬੁੱਧਵਾਰ ਨੂੰ ਕੀਤੇ ਗਏ ਹਵਾਈ ਹਮਲੇ 'ਚ 11 ਵੱਖਵਾਦੀ ਮਾਰੇ ਗਏ ਸਨ।
ਲਾਪਤਾ ਹੋਈਆਂ ਵੀਅਤਨਾਮ ਦੀਆਂ 100 ਲੜਕੀਆਂ ਦੀ ਭਾਲ
NEXT STORY